ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 250 ਅੰਕ ਉਛਲਿਆ, ਨਿਫਟੀ 10,950 ਦੇ ਪਾਰ

01/21/2019 11:34:25 AM

ਮੁੰਬਈ — ਏਸ਼ੀਆਈ ਬਜ਼ਾਰਾਂ ਵਿਚ ਸਕਾਰਾਤਮਕ ਰੁਖ ਵਿਚਕਾਰ ਕੁਝ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਘਰੇਲੂ ਨਿਵੇਸ਼ਕਾਂ ਦੀ ਖਰੀਦਦਾਰੀ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਕਰੀਬ 250 ਅੰਕ ਉਛਲਿਆ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ  ਸੰਵੇਦਨਸ਼ੀਲ ਸੂਚਕ ਅੰਕ 245.19 ਅੰਕ ਯਾਨੀ 0.67 ਫੀਸਦੀ ਵਧ ਕੇ 36,631.80 ਅੰਕ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 53.10 ਅੰਕ ਯਾਨੀ 0.49 ਫੀਸਦੀ ਵਧ ਕੇ 10,960.05 ਅੰਕ ਪਹੁੰਚ ਗਿਆ। ਸ਼ੇਅਰ ਬ੍ਰੋਕਰਾਂ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਕਾਰਨ ਉਤਸ਼ਾਹੀ ਘਰੇਲੂ ਨਿਵੇਸ਼ਕਾਂ ਨੇ ਖਰੀਦਦਾਰੀ ਜਾਰੀ ਰੱਖੀ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਮੋਰਚਿਆਂ 'ਤੇ ਚਲ ਰਹੇ ਵਿਵਾਦ ਦੇ ਨਰਮ ਹੋਣ ਕਾਰਨ ਹੋਰ ਏਸ਼ੀਆਈ ਬਜ਼ਾਰਾਂ ਵਿਚ ਮਜ਼ਬੂਤ ਰੁਖ਼ ਰਿਹਾ। ਇਸ ਨਾਲ ਵੀ ਘਰੇਲੂ ਸ਼ੇਅਰ ਬਜ਼ਾਰ ਨੂੰ ਸਮਰਥਨ ਮਿਲਿਆ ਹੈ। ਆਰਜ਼ੀ ਅੰਕੜਿਆਂ ਮੁਤਾਬਕ ਘਰੇਲੂ ਸੰਸਥਾਗਤ ਨਿਵੇਸ਼ਕਾਂ(ਡੀ.ਆਈ.ਆਈ.) ਨੇ ਸ਼ੁੱਕਰਵਾਰ ਨੂੰ ਸ਼ੁੱਧ ਰੂਪ ਨਾਲ 124.91 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਦੋਂਕਿ ਵਿਦੇਸ਼ੀ ਨਿਵੇਸ਼ਕ ਵਲੋਂ 97 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਰਹੀ।

ਏਸ਼ੀਆ 'ਚ ਵਾਧਾ , ਐਸ.ਜੀ.ਐਕਸ. ਨਿਫਟੀ ਉੱਪਰ

ਏਸ਼ੀਆਈ ਬਜਾਰਾਂ ਵਿਚ ਅੱਜ ਕੋਪਸੀ ਨੂੰ ਛੱਡ ਕੇ ਸਾਰੇ ਅਹਿਮ ਇੰਡੈਕਸ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਕਰੂਡ ਦੀਆਂ ਕੀਮਤਾਂ ਵੀ 2 ਮਹੀਨੇ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਜਪਾਨ ਦਾ ਬਜ਼ਾਰ ਨਿਕਕਈ 92.67 ਅੰਕ ਯਾਨੀ 0.47 ਫੀਸਦੀ ਦੀ ਮਜ਼ਬੂਤੀ ਨਾਲ 20758.74 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਹੈਂਗਸੈਂਗ 182.28 ਅੰਕ ਯਾਨੀ ਕਰੀਬ 0.67 ਫੀਸਦੀ ਦੇ ਵਾਧੇ ਨਾਲ 27273.09 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂਕਿ 000 ਨਿਫਟੀ 26.50 ਅੰਕ ਯਾਨੀ 0.24 ਫੀਸਦੀ ਦੇ ਵਾਧੇ ਨਾਲ 10961.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰਿਆਈ ਬਜ਼ਾਰ ਦਾ ਇੰਡੈਕਸ ਕੋਪਸੀ 0.06 ਫੀਸਦੀ ਹੇਠਾਂ ਹੈ ਜਦੋਂਕਿ ਸਟ੍ਰੈਟਸ ਟਾਇਮਜ਼ Ýਚ 0.61 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਰਹੀ ਹੈ। ਤਾਇਵਾਨ ਇੰਡੈਕਸ 69.70 ਅੰਕ ਯਾਨੀ 0.71 ਫੀਸਦੀ ਦੇ ਵਾਧੇ ਨਾਲ 9905.76 'ਤੇ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਸ਼ਿੰਘਾਈ ਕੰਪੋਜ਼ਿਟ 0.55 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਸਨਫਾਰਮਾ, ਰਿਲਾਇੰਸ, ਇੰਫੋਸਿਸ, ਡਾ. ਰੈੱਡੀ ਅਤੇ ਟਾਟਾ ਮੋਟਰਜ਼

ਟਾਪ ਲੂਜ਼ਰਜ਼

ਵਿਪਰੋ, ਐਲ.ਐਂਡ.ਟੀ., ਭਾਰਤੀ ਇੰਫਰਾਟੈਲ, ਐਚ.ਡੀ.ਐਫ.ਸੀ., ਅਡਾਣੀ ਪੋਰਟਸ