ਬਜ਼ਾਰ 'ਚ ਵਾਧਾ, ਸੈਂਸੈਕਸ 428 ਅੰਕ ਉਛਲਿਆ ਅਤੇ ਨਿਫਟੀ 12086 ਦੇ ਪੱਧਰ 'ਤੇ ਬੰਦ

12/13/2019 4:08:49 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਵਾਧੇ 'ਚ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 428 ਅੰਕ ਯਾਨੀ ਕਿ 1.05 ਫੀਸਦੀ ਦੇ ਵਾਧੇ ਨਾਲ 41,009.71 ਦੇ ਪੱਧਰ 'ਤੇ ਅਤੇ ਨਿਫਟੀ 113.90 ਅੰਕ ਯਾਨੀ ਕਿ 0.95 ਫੀਸਦੀ ਦੇ ਵਾਧੇ ਨਾਲ 12,085.70 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 0.92 ਫੀਸਦੀ ਵਧ ਕੇ 14830 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.82 ਫੀਸਦੀ ਦੇ ਵਾਧੇ ਨਾਲ 13332 ਦੇ ਪੱਧਰ 'ਤੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ ਵਿਚ ਵਾਧਾ

ਬੈਂਕ ਨਿਫਟੀ 348 ਅੰਕਾਂ ਦੇ ਵਾਧੇ ਨਾਲ 32014 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 1.52 ਫੀਸਦੀ, ਮੈਟਲ ਇੰਡੈਕਸ 2.26 ਫੀਸਦੀ ਅਤੇ ਆਟੋ ਇੰਡੈਕਸ 1.61 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।

ਟਾਪ ਗੇਨਰਜ਼

ਐਕਸਿਸ ਬੈਂਕ, ਵੇਦਾਂਤਾ, ਐਸ.ਬੀ.ਆਈ., ਹਿੰਡਾਲਕੋ, ਕੋਲ ਇੰਡਿਆ, ਮਾਰੂਤੀ ਸੁਜ਼ੂਕੀ

ਟਾਪ ਲੂਜ਼ਰਜ਼

ਡਾ. ਰੈਡੀਜ਼ ਲੈਬਸ, ਭਾਰਤੀ ਏਅਰਟੈੱਲ, ਕੋਟਰ ਮਹਿੰਦਰਾ, ਬਜਾਜ ਆਟੋ, ਏਸ਼ੀਅਨ ਪੇਂਟਸ, ਐਚ.ਯੂ.ਐੱਲ.