ਵਾਧੇ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ, ਸੈਂਸੈਕਸ 168.62 ਅੰਕ ਮਜ਼ਬੂਤ

06/10/2019 4:41:48 PM

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਸ਼ੇਅਰ ਬਜ਼ਾਰ ਵਾਧੇ 'ਚ ਬੰਦ ਹੋਇਆ ਹੈ। ਸੈਂਸੈਕਸ 168.62 ਅੰਕ ਯਾਨੀ ਕਿ 0.43 ਫੀਸਦੀ ਅਤੇ ਨਿਫਟੀ 56.95 ਅੰਕ ਯਾਨੀ ਕਿ 0.48 ਫੀਸਦੀ ਮਜ਼ਬੂਤ ਹੋ ਕੇ ਕ੍ਰਮਵਾਰ 39,784.52 ਅਤੇ 11,972.60 ਅੰਕ 'ਤੇ ਬੰਦ ਹੋਇਆ ਹੈ।

ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਭਾਰਤੀ ਬਜ਼ਾਰ ਨੇ ਦਿਨਭਰ ਹਰੇ ਨਿਸ਼ਾਨ 'ਚ ਕਾਰੋਬਾਰ ਕੀਤਾ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਨੇ ਲੰਬੀ ਛਲਾਂਗ ਲਗਾਈ । ਇਸ ਤੋਂ ਬਾਅਦ ਲਗਾਤਾਰ ਸੈਂਸੈਕਸ 'ਚ ਗਿਰਾਵਟ ਚਲਦੀ ਰਹੀ ਅਤੇ ਦਿਨ ਭਰ ਦੇ ਕਾਰੋਬਾਰ ਦੇ ਬਾਅਦ 39,784 ਅੰਕ 'ਤੇ ਬੰਦ ਹੋਇਆ।

ਦਿਨ ਭਰ ਦੇ ਕਾਰੋਬਾਰ ਬਾਅਦ ਸੋਮਵਾਰ ਨੂੰ ਟੇਕ ਮਹਿੰਦਰਾ, ਬ੍ਰਿਟਾਨੀਆ ਇੰਡਸਟਰੀਜ਼, ਟੀ.ਸੀ.ਐਸ., ਅਤੇ ਇਨਫੋਸਿਸ ਦੇ ਸਟਾਕਸ ਵਾਧੇ ਨਾਲ ਬੰਦ ਹੋਏ। ਇਸ ਦੇ ਨਾਲ ਹੀ ਗਿਰਾਵਟ ਵਾਲੇ ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਯੈੱਸ ਬੈਂਕ, ਬੀ.ਪੀ.ਸੀ.ਐੱਲ., ਕੋਲ ਇੰਡੀਆ, ਗੇਲ ਅਤੇ ਟਾਟਾ ਮੋਟਰਸ ਦੇ ਸਟਾਕਸ ਸ਼ਾਮਲ ਹਨ।

ਟਾਪ ਗੇਨਰਜ਼

ਸੈਂਸੈਕਸ : ਡੀਐਚਐਫਐਲ 6.53 ਫੀਸਦੀ, ਐਬਟ ਇੰਡੀਆ ਲਿਮਿਟਡ 4.78 ਫੀਸਦੀ, ਫੋਰਟਿਸ ਹੈਲਥਕੇਅਰ 4.74 ਫੀਸਦੀ, ਕੋਕਸ ਐਂਡ ਕਿੰਗਜ਼ ਲਿਮਿਟਡ 4.66 ਫੀਸਦੀ, ਮਦਰਸਨ ਸੁਮੀ ਸਿਸਟਮਜ਼ ਲਿਮਿਟਡ 4.42 ਫੀਸਦੀ
ਨਿਫਟੀ : ਇੰਡਸਇੰਡ ਬੈਂਕ 2.26 ਫੀਸਦੀ, ਭਾਰਤੀ ਇੰਫਰਾਟੈਲ 2.14 ਫੀਸਦੀ, ਬਜਾਜ ਫਾਈਨੈਂਸ 1.80 ਫੀਸਦੀ, ਭਾਰਤੀ ਸਟੇਟ ਬੈਂਕ 1.57 ਫੀਸਦੀ, ਬੀਪੀਸੀਐਲ 1.56 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ : ਜੈਨ ਇਰੀਗੇਸ਼ਨ ਸਿਸਟਮ ਲਿਮਿਟਡ 13.24%, ਰਿਲਾਇੰਸ ਇਨਫਰਾ 13.24%, ਜੰਮੂ ਐਂਡ ਕਸ਼ਮੀਰ ਬੈਂਕ 12.11%, ਸੁਜਵਾਨ 10.34%, ਪੀ.ਸੀ. ਜਿਊਲਰਜ਼ 9.94%   
ਨਿਫਟੀ : ਡਾ. ਰੈਡੀ ਦੀ ਲੈਬ 2.91 ਫੀਸਦੀ, ਯੈਸ ਬੈਂਕ 2.37 ਫੀਸਦੀ, ਸਿਪਲਾ 1.83 ਫੀਸਦੀ, ਪਾਵਰ ਗਰਿੱਡ 1.79 ਫੀਸਦੀ, ਜੇ ਐਸ ਐੱਸ ਸਟੀਲ 1.72 ਫੀਸਦੀ

ਰੁਪਿਆ 2 ਪੈਸੇ ਵਧ ਕੇ 69.45 'ਤੇ ਖੁੱਲ੍ਹਿਆ

ਰੁਪਏ ਦੀ ਸ਼ੁਰੂਆਤ ਅੱਜ ਹਲਕੀ ਮਜ਼ਬੂਤੀ ਨਾਲ ਹੋਈ । ਡਾਲਰ ਦੇ ਮੁਕਾਬਲੇ ਰੁਪਿਆ ਅੱਜ 2 ਪੈਸੇ ਵਧ ਕੇ 69.45 ਦੇ ਪੱਧਰ 'ਤੇ ਖੁੱਲ੍ਹਾ ਜਦੋਂਕਿ ਪਿਛਲੇ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਰੁਪਿਆ 69.47 ਦੇ ਪੱਧਰ 'ਤੇ ਬੰਦ ਹੋਇਆ ਸੀ।