ਸੈਂਸੈਕਸ 12 ਅੰਕਾਂ ਦੀ ਤੇਜ਼ੀ ਨਾਲ ਹੋਇਆ ਬੰਦ, ਨਿਫਟੀ 10,900 ਦੇ ਪਾਰ ਰਿਹਾ

01/18/2019 4:32:26 PM

ਨਵੀਂ ਦਿੱਲੀ—ਦਿਨ ਭਰ ਲਾਲ ਨਿਸ਼ਾਨ 'ਚ ਕਾਰੋਬਾਰ ਕਰਨ ਦੇ ਬਾਅਦ ਅੰਤਿਮ ਸਮੇਂ 'ਚ ਲਿਵਾਲੀ ਦੇ ਚੱਲਦੇ ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਕਾਮਯਾਬ ਰਹੇ। ਬੰਬਈ ਸਟਾਕ ਐਕਸਚੇਂਜ ਦਾ ਬੀ.ਐੱਸ.ਆਈ. 12.53 ਅੰਕਾਂ ਦੀ ਗਿਰਾਵਟ ਦੇ ਨਾਲ 36386 ਅੰਕਾਂ 'ਤੇ ਬੰਦ ਰਹਿਣ 'ਚ ਕਾਮਯਾਬ ਰਿਹਾ। ਸੈਂਸੈਕਸ 'ਚ ਦਿਨ ਭਰ 'ਚ ਕਾਰੋਬਾਰ 36,224 ਘੱਟੋ-ਘੱਟ ਪੱਧਰ ਰਿਹਾ, ਜਦੋਂਕਿ 36438 ਉੱਚਤਮ ਪੱਧਰ ਰਿਹਾ। ਬੀ.ਐੱਸ.ਈ. 'ਚ ਐਨਰਜ਼ੀ, ਆਈ.ਟੀ. ਅਤੇ ਆਇਲ ਐਂਡ ਗੈਸ ਨੂੰ ਛੱਡ ਕੇ ਸਾਰੇ ਸੈਕਟੋਰੀਅਲ ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ। ਬੀ.ਐੱਸ.ਈ. ਮਿਡਕੈਪ ਅੰਕਾਂ ਦੀ ਗਿਰਾਵਟ ਦੇ ਨਾਲ 15023 ਅੰਕਾਂ 'ਤੇ ਬੰਦ ਹੋਇਆ ਹੈ ਜਦੋਂਕਿ ਸਮਾਲਕੈਪ 106 ਅੰਕਾਂ ਦੇ ਨਾਲ 14,504 ਅੰਕਾਂ 'ਤੇ ਬੰਦ ਹੋਇਆ ਹੈ। 
ਗੇਨਰ
ਬੰਬਈ ਸਟਾਕ ਐਕਸਚੇਂਜ ਦੇ ਬੀ.ਐੱਸ.ਈ. 'ਚ ਕੇ.ਆਰ.ਬੀ.ਐੱਲ., ਵਕਰਾਂਗੀ, ਰਿਲਾਇੰਸ, ਐੱਫ.ਐੱਲ.ਐੱਫ.ਐੱਲ. ਅਤੇ ਸੇਵਾ ਸੈਨੀਟ੍ਰੀਵੇਅਰ ਟਾਪ ਗੇਨਰ ਵਾਲੇ ਸ਼ੇਅਰ ਰਹੇ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਓ.ਐੱਨ.ਜੀ.ਸੀ., ਪਾਵਰ ਗ੍ਰਿਡ, ਟੈੱਕ ਮਹਿੰਦਰਾ, ਐੱਨ.ਟੀ.ਪੀ.ਸੀ. ਅਤੇ ਵੇਦਾਂਤਾ ਲਿਮਟਿਡ ਦੇ ਸ਼ੇਅਰ ਟਾਪ ਗੇਨਰ ਰਹੇ। 
ਲੂਜਰ
ਬੰਬਈ ਸਟਾਕ ਐਕਸਚੇਂਜ 'ਚ ਲਿੰਡੇ ਇੰਡੀਆ, ਸਪਾਰਕ, ਸਨ ਫਾਰਮਾ, ਸਨ ਟੀ.ਵੀ. ਅਤੇ ਏ.ਯੂ. ਸਮਾਲ ਫਾਈਨੈਂਸ ਬੈਂਕ ਟਾਪ ਲੂਜ਼ਰ ਵਾਲੇ ਸ਼ੇਅਰ ਰਹੇ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ 'ਚ ਸਨ ਫਾਰਮਾ, ਗੇਲ, ਭਾਰਤੀ ਏਅਰਟੈੱਲ, ਯੈੱਸ ਬੈਂਕ ਅਤੇ ਅਲਟਰਾ ਸੀਮੈਂਟ ਕੰਪਨੀ ਦੇ ਸ਼ੇਅਰ ਟਾਪ ਲੂਜ਼ਰ ਰਹੇ। 

Aarti dhillon

This news is Content Editor Aarti dhillon