ਸੈਂਸੈਕਸ 'ਚ 100 ਅੰਕ ਦਾ ਵਾਧਾ, ਨਿਫਟੀ 12,000 ਦੇ ਨਜ਼ਦੀਕ ਖੁੱਲ੍ਹਾ

12/10/2019 9:47:06 AM

ਮੁੰਬਈ —  ਹਫਤੇ ਦੇ ਦੂਜੇ ਦਿਨ ਯਾਨੀ ਕਿ ਮੰਗਲਵਾਰ ਨੂੰ ਸ਼ੇਅਰ ਬਜ਼ਾਰ ਹਲਕੀ ਸ਼ੁਰੂਆਤ ਨਾਲ ਖੁੱਲ੍ਹੇ ਹਨ। ਸੈਂਸਕਸ 101 ਅੰਕ ਯਾਨੀ ਕਿ 0.25 ਫੀਸਦੀ ਦੇ ਵਾਧੇ ਨਾਲ 40,588.81 ਦੇ ਪੱਧਰ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 2.25 ਅੰਕ ਯਾਨੀ ਕਿ 0.019 ਫੀਸਦੀ ਦੇ ਮਾਮੂਲੀ ਵਾਧੇ ਨਾਲ 11,939.75 ਦੇ ਪੱਧਰ 'ਤੇ ਖੁੱਲ੍ਹਾ ਹੈ।

ਛੋਟੇ ਅਤੇ ਮੱਧ ਸ਼ੇਅਰਾਂ ਵਿਚ ਵੀ ਹਲਕੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਰੀਅਲਟੀ, ਮੈਟਲ ਅਤੇ ਆਈ.ਟੀ. ਸ਼ੇਅਰਾਂ ਨੂੰ ਛੱਡ ਕੇ ਨਿਫਟੀ ਦੇ ਨਾਲ ਸੈਕਟੋਰੀਅਲ ਇੰਡੈਕਸ ਹਰੇ ਨਿਸ਼ਾਨ 'ਚ ਕੰਮ ਕਰ ਰਹੇ ਹਨ। ਦਿੱਗਜ ਸ਼ੇਅਰਾਂ ਦੀ ਗੱਲ ਕਰੀਏ ਤਾਂ ਟਾਟਾ ਮੋਟਰਜ਼, ਜ਼ੀ ਲਿਮਟਿਡ, ਹੀਰੋ ਮੋਟੋਕਾਰਪ, ਸਨ ਫਾਰਮਾ, ਮਾਰੂਤੀ, ਸਿਪਲਾ, ਐਚ.ਡੀ.ਐਫ.ਸੀ. ਬੈਂਕ, ਬਜਾਜ ਆਟੋ ਅਤੇ ਕੋਲ ਇੰਡੀਆ ਦੇ ਸ਼ੇਅਰ ਹਰੇ ਨਿਸ਼ਾਨ 'ਚ ਖੁੱਲ੍ਹੇ ਹਨ।

ਇਸ ਦੇ ਨਾਲ ਹੀ ਗਿਰਵਾਟ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਯੈੱਸ ਬੈਂਕ, ਇੰਫਾਰਟੈੱਲ, ਵਿਪਰੋ, ਐਚ.ਸੀ.ਐਲ. ਟੇਕ , ਟੇਕ ਮਹਿੰਦਰਾ, ਪਾਵਰ ਗ੍ਰਿਡ, ਟਾਟਾ ਸਟੀਲ , ਟੀ.ਸੀ.ਐਸ. ਇੰਫੋਸਿਸ ਅਤੇ ਗੇਲ ਦੇ ਸ਼ੇਅਰ ਸ਼ਾਮਲ ਹਨ।ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਆਈ.ਟੀ., ਰੀਅਲਟੀ ਅਤੇ ਮੈਟਲ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਸ ਦੇ ਨਾਲ ਹੀ ਆਟੋ, ਫਾਰਮਾ, ਮੀਡੀਆ, ਪੀ.ਐਸ.ਯੂ. ਬੈਂਕ, ਐਫ.ਐਮ.ਸੀ.ਜੀ. ਅਤੇ ਪ੍ਰਾਈਵੇਟ ਬੈਂਕ ਹਰੇ ਨਿਸ਼ਾਨ 'ਤੇ ਖੁੱਲ੍ਹੇ।

71.96 ਦੇ ਪੱਧਰ 'ਤੇ ਖੁੱਲ੍ਹਿਆ ਰੁਪਿਆ

ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.96 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.05 ਦੇ ਪੱਧਰ 'ਤੇ ਬੰਦ ਹੋਇਆ ਹੈ।