ਸ਼ੇਅਰ ਬਾਜ਼ਾਰ ਨੇ ਤੋੜੀ ਸੁਸਤੀ, ਸੈਂਸੈਕਸ 200 ਅੰਕ ਤੋਂ ਜ਼ਿਆਦਾ ਉਛਲਿਆ, ਨਿਫਟੀ 17000 ਦੇ ਪਾਰ

04/20/2022 10:46:08 AM

ਮੁੰਬਈ- ਰਲੇ-ਮਿਲੇ ਸੰਸਾਰਕ ਸੰਕੇਤਾਂ ਦੇ ਵਿਚਾਲੇ ਭਾਰਤੀ ਸੂਚਕਾਂਕ ਦੀ ਸ਼ੁਰੂਆਤ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਹਰੇ ਨਿਸ਼ਾਨ 'ਤੇ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕਾਂਕ 214 ਅੰਕ ਜਾਂ 0.38 ਫੀਸਦੀ ਵਧ ਕੇ 56,677 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਸੂਚਕਾਂਕ ਨੇ 57 ਅੰਕ ਜਾਂ 0.34 ਫੀਸਦੀ ਦੀ ਤੇਜ਼ੀ ਲੈਂਦੇ ਹੋਏ 17,016 ਦੇ ਪੱਧਰ 'ਤੇ ਕਾਰੋਬਾਰ ਦੀ ਸ਼ੁਰੂਆਤ ਕੀਤੀ। 
ਬਾਜ਼ਾਰ ਖੁੱਲ੍ਹਣ ਦੇ ਨਾਲ ਲਗਭਗ 1458 ਸ਼ੇਅਰਾਂ 'ਚ ਤੇਜ਼ੀ ਆਈ, 512 ਸ਼ੇਅਰਾਂ 'ਚ ਗਿਰਾਵਟ ਆਈ ਅਤੇ 83 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਨਿਫਟੀ 'ਤੇ ਕੋਲ ਇੰਡੀਆ, ਆਇਸ਼ਰ ਮੋਟਰਸ, ਟਾਟਾ ਮੋਟਰਸ, ਮਾਰੂਤੀ ਸੁਜ਼ੂਕੀ ਅਤੇ ਰਿਲਾਇੰਸ ਇੰਡਸਟਰੀਜ਼ ਪ੍ਰਮੁੱਖ ਲਾਭ ਵਾਲੇ ਸ਼ੇਅਰਾਂ 'ਚ ਸ਼ਾਮਲ ਸਨ, ਉਧਰ ਗਿਰਾਵਟ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਕੋਟਕ ਮਹਿੰਦਰਾ ਬੈਂਕ, ਅਪੋਲੋ ਹਸਪਤਾਲ, ਸਿਪਲਾ, ਐੱਚ.ਯੂ.ਐੱਲ. ਅਤੇ ਐੱਚ.ਡੀ.ਐੱਫ.ਸੀ. ਲਾਈਫ ਇਸ ਸੂਚੀ 'ਚ ਰਹੇ। ਇਸ ਤੋਂ ਪਹਿਲੇ ਬੀਤੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ, ਪਰ ਦਿਨ ਭਰ ਦੇ ਉਤਾਰ-ਚੜ੍ਹਾਅ ਭਰੇ ਕਾਰੋਬਾਰੀ ਦੇ ਬਾਅਦ ਅੰਤ 'ਚ ਤੇਜ਼ ਗਿਰਾਵਟ ਦੇ ਨਾਲ ਬੰਦ ਹੋਇਆ ਸੀ। ਬੀ.ਐੱਸ.ਈ. ਸੈਂਸੈਕਸ 703 ਅੰਕ ਜਾਂ 1.23 ਫੀਸਦੀ ਦੀ ਗਿਰਾਵਟ ਦੇ ਨਾਲ 56,463 ਦੇ ਪੱਧਰ 'ਤੇ ਬੰਦ ਹੋਇਆ ਸੀ। ਉਧਰ ਐੱਨ.ਐੱਸ.ਈ. ਦਾ ਨਿਫਟੀ ਸੂਚਕਾਂਕ 215 ਅੰਕ ਜਾਂ 1.25 ਫੀਸਦੀ ਫਿਸਲ ਕੇ 16,958 ਦੇ ਪੱਧਰ 'ਤੇ ਬੰਦ ਹੋਇਆ ਸੀ।

Aarti dhillon

This news is Content Editor Aarti dhillon