ਬਜ਼ਾਰ ''ਚ ਗਿਰਾਵਟ, ਸੈਂਸੈਕਸ 73 ਅੰਕ ਫਿਸਲਿਆ ਅਤੇ ਨਿਫਟੀ 11884 ਦੇ ਪੱਧਰ ''ਤੇ ਬੰਦ

11/18/2019 3:56:40 PM

 

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 72.50 ਅੰਕ ਯਾਨੀ 0.18 ਫੀਸਦੀ ਡਿੱਗ ਕੇ 40,284.19 'ਤੇ ਅਤੇ ਨਿਫਟੀ 10.95 ਅੰਕ ਯਾਨੀ 0.092 ਫੀਸਦੀ ਡਿੱਗ ਕੇ 11,884.50 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ 'ਚ ਵਾਧਾ

ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 0.27 ਫੀਸਦੀ ਅਤੇ ਮਿਡਕੈਪ ਇੰਡੈਕਸ 0.44 ਫੀਸਦੀ ਵਧ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ ਵਿਚ ਸਪਾਟ ਕਾਰੋਬਾਰ

ਬੈਂਕਿੰਗ ਸ਼ੇਅਰ ਸਪਾਟ ਹੋ ਕੇ 31009 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਈ.ਟੀ. ਇੰਡੈਕਸ 'ਚ 0.10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੈਟਲ ਮੀਡੀਆ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 1.79 ਫੀਸਦੀ, ਮੀਡੀਆ ਇੰਡੈਕਸ 0.82 ਫੀਸਦੀ ਡਿੱਗ ਕੇ ਬੰਦ ਹੋਇਆ ਹੈ। 

ਟਾਪ ਗੇਨਰਜ਼

ਟਾਟਾ ਸਟੀਲ, ਭਾਰਤੀ ਏਅਰਟੈੱਲ, ਯੂ.ਪੀ.ਐਲ., ਹਿੰਡਾਲਕੋ, ਬੀ.ਪੀ.ਸੀ.ਐਲ., ਸਨ ਫਾਰਮਾ, ਪਾਵਰ ਗ੍ਰਿਡ ਕਾਰਪ, ਐਕਸਿਸ ਬੈਂਕ

ਟਾਪ ਲੂਜ਼ਰਜ਼

ਯੈੱਸ ਬੈਂਕ, ਬ੍ਰਿਟਾਨਿਆ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਆਟੋ, ਹੀਰੋ ਮੋਟੋਕਾਰਪ, ਓ.ਐਨ.ਜੀ.ਸੀ.