ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ 330 ਅੰਕ ਫਿਸਲਿਆ ਤੇ ਨਿਫਟੀ 11907 ਦੇ ਪੱਧਰ 'ਤੇ ਬੰਦ

11/08/2019 4:08:12 PM

ਬਿਜ਼ਨੈੱਸ ਡੈਸਕ—ਰੇਟਿੰਗ ਏਜੰਸੀ ਮੂਡੀਜ਼ ਦੇ ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਘਟਾਉਣ ਨਾਲ ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 330.13 ਅੰਕ ਭਾਵ 0.81 ਫੀਸਦੀ ਡਿੱਗ ਕੇ 40,323.61 'ਤੇ ਅਤੇ ਨਿਫਟੀ 104.55 ਅੰਕ ਭਾਵ 0.87 ਫੀਸਦੀ ਡਿੱਗ ਕੇ 11,907.50 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ ਦਾ ਸਮਾਲਕੈਪ ਇੰਡੈਕਸ 0.53 ਫੀਸਦੀ ਅਤੇ ਮਿਡਕੈਪ ਇੰਡੈਕਸ 0.79 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ ਇੰਡੈਕਸ 112 ਅੰਕ ਵਧ ਕੇ 30755 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਆਈ.ਟੀ. ਇੰਡੈਕਸ 1.55 ਫੀਸਦੀ, ਮੈਟਲ ਇੰਡੈਕਸ 1.78 ਫੀਸਦੀ, ਆਟੋ ਇੰਡੈਕਸ 0.85 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਬਾਜ਼ਾਰ 'ਚ ਗਿਰਾਵਟ ਦਾ ਕਾਰਨ
ਕਾਰੋਬਾਰੀਆਂ ਨੇ ਕਿਹਾ ਕਿ ਸੰਸਾਰਕ ਬਾਜ਼ਾਰ 'ਚ ਹਾਂ-ਪੱਖੀ ਰੁਖ ਅਤੇ ਵਿਦੇਸ਼ੀ ਪੂੰਜੀ ਦੇ ਨਿਰੰਤਰ ਨਿਵੇਸ਼ ਦੇ ਬਾਵਜੂਦ ਮੂਡੀਜ਼ ਦੇ ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਘਟਾਉਣ ਦੇ ਬਾਅਦ ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲਿਆ ਹੈ। ਏਜੰਸੀ ਨੇ ਭਾਰਤ ਦੀ ਰੇਟਿੰਗ ਨੂੰ ਸਥਿਰ ਤੋਂ ਘਟਾ ਕੇ ਨਾ-ਪੱਖੀ ਕਰਦੇ ਹੋਏ ਕਿਹਾ ਕਿ ਇਸ ਗੱਲ ਦਾ ਜੋਖਮ ਵਧ ਰਿਹਾ ਹੈ ਕਿ ਆਰਥਿਕ ਵਾਧੇ ਦੀ ਦਰ ਪਹਿਲਾਂ ਦੀ ਤੁਲਨਾ 'ਚ ਘੱਟ ਰਹੇਗੀ।
ਟਾਪ ਗੇਨਰਸ
ਯੈੱਸ ਬੈਂਕ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਇਸ਼ਰ ਮੋਟਰਸ, ਕੋਟਕ ਮਹਿੰਦਰਾ, ਐੱਚ.ਸੀ.ਐੱਲ.ਟੈੱਕ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਸਨ ਫਾਰਮਾ, ਯੂ.ਪੀ.ਐੱਲ., ਗੇਲ, ਵੇਦਾਂਤਾ, ਐੱਚ.ਯੂ.ਐੱਲ., ਓ.ਐੱਨ.ਜੀ.ਸੀ., ਟੀ.ਸੀ.ਐੱਸ.

Aarti dhillon

This news is Content Editor Aarti dhillon