ਬਾਜ਼ਾਰ 'ਚ ਗਿਰਾਵਟ, ਸੈਂਸੈਕਸ 268 ਅੰਕ ਫਿਸਲਿਆ ਅਤੇ ਨਿਫਟੀ 10918 'ਤੇ ਬੰਦ

08/21/2019 4:21:49 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਰੀ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸਕਸ 267.64 ਅੰਕ ਭਾਵ 0.72 ਫੀਸਦੀ ਡਿੱਗ ਕੇ 37,060.37 ਅਤੇ ਨਿਫਟੀ 98.30 ਅੰਕ ਭਾਵ 0.89 ਫੀਸਦੀ ਡਿੱਗ ਕੇ 10,918.70 ਦੇ ਪੱਧਰ 'ਤੇ ਬੰਦ ਹੋਇਆ ਹੈ। 
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 1.43 ਫੀਸਦੀ ਅਤੇ ਮਿਡਕੈਪ ਇੰਡੈਕਸ 1.32 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.54 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 267 ਅੰਕ ਡਿੱਗ ਕੇ 27715 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਰਿਐਲਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਮੈਟਲ ਇੰਡੈਕਸ 3.01 ਫੀਸਦੀ ਅਤੇ ਰਿਐਲਟੀ ਇੰਡੈਕਸ 2.31 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਇਆ ਹੈ।
ਟਾਪ ਗੇਨਰਸ
ਹੀਰੋ ਮੋਟੋਕਾਰਪ, ਮਾਰੂਤੀ ਸੁਜ਼ੂਕੀ, ਬਜਾਜ ਆਟੋ, ਇੰਫੋਸਿਸ, ਟੈੱਕ ਮਹਿੰਦਰਾ, ਐੱਚ.ਯੂ.ਐੱਲ.,
ਟਾਪ ਲੂਜ਼ਰਸ
ਟਾਟਾ ਮੋਟਰਜ਼, ਇੰਡੀਆਬੁਲਸ ਹਾਊਸਿੰਗ, ਯੈੱਸ ਬੈਂਕ, ਗ੍ਰਾਸਿਸ, ਟਾਟਾ ਸਟੀਲ, ਕੋਲ ਇੰਡੀਆ, ਓ.ਐੱਨ.ਜੀ.ਸੀ. 

Aarti dhillon

This news is Content Editor Aarti dhillon