ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 216 ਅੰਕ ਫਿਸਲਿਆ ਅਤੇ ਨਿਫਟੀ 11916 ਦੇ ਪੱਧਰ ''ਤੇ ਬੰਦ

11/22/2019 4:30:56 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 215.76 ਅੰਕ ਭਾਵ 0.53 ਫੀਸਦੀ ਡਿੱਗ ਕੇ 40,359.41 'ਤੇ ਅਤੇ ਨਿਫਟੀ 52.20 ਅੰਕ ਭਾਵ 0.44 ਫੀਸਦੀ ਡਿੱਗ ਕੇ 11,916.20 ਦੇ ਪੱਧਰ 'ਤੇ ਬੰਦ ਹੋਇਆ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.03 ਫੀਸਦੀ ਅਤੇ ਮਿਡਕੈਪ ਇੰਡੈਕਸ 0.14 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 238 ਅੰਕ ਡਿੱਗ ਕੇ 31111 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਫਾਰਮਾ, ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 1.94 ਫੀਸਦੀ, ਫਾਰਮਾ ਇੰਡੈਕਸ 0.02 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਟਾਪ ਗੇਨਰਸ
ਆਇਸ਼ਰ ਮੋਟਰਸ, ਟਾਟਾ ਸਟੀਲ, ਜੀ.ਇੰਟਰਟੇਨਮੈਂਟ, ਜੇ.ਐੱਸ.ਡਬਲਿਊ, ਵੇਦਾਂਤਾ, ਓ.ਐੱਨ.ਜੀ.ਸੀ., ਐੱਨ.ਟੀ.ਪੀ.ਸੀ., ਐੱਚ.ਡੀ.ਐੱਫ.ਸੀ.
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਇੰਫੋਸਿਸ, ਏਸ਼ੀਅਨ ਪੇਂਟਸ, ਟੀ.ਸੀ.ਐੱਸ., ਯੂ.ਪੀ.ਐਲ., ਐੱਚ.ਸੀ.ਐੱਲ., ਟੈੱਕ, ਭਾਰਤੀ ਏਅਰਟੈੱਲ

Aarti dhillon

This news is Content Editor Aarti dhillon