ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 181 ਅੰਕ ਫਿਸਲਿਆ ਅਤੇ ਨਿਫਟੀ 12213 ਦੇ ਪੱਧਰ ''ਤੇ ਬੰਦ

12/24/2019 4:01:00 PM

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 181.40 ਅੰਕ ਭਾਵ 0.44 ਫੀਸਦੀ ਡਿੱਗ ਕੇ 41,461.26 'ਤੇ ਅਤੇ ਨਿਫਟੀ 49.35 ਅੰਕ ਭਾਵ 0.40 ਫੀਸਦੀ ਡਿੱਗ ਕੇ 12,213 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ ਦਾ ਸਮਾਲਕੈਪ ਇੰਡੈਕਸ 1.02 ਫੀਸਦੀ ਅਤੇ ਮਿਡਕੈਪ ਇੰਡੈਕਸ 1.11 ਫੀਸਦੀ ਡਿੱਗ ਕੇ ਬੰਦ ਹੋਇਆ ਹੈ।  ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 156 ਅੰਕ ਡਿੱਗ ਕੇ 31160 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ. , ਫਾਰਮਾ, ਮੈਟਲ, ਆਈ.ਟੀ. ਇੰਡੈਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 1.39 ਫੀਸਦੀ, ਫਾਰਮਾ ਇੰਡੈਕਸ 0.25 ਫੀਸਦੀ, ਮੈਟਲ ਇੰਡੈਕਸ 1.40 ਫੀਸਦੀ, ਆਟੋ ਇੰਡੈਕਸ 0.79 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

Aarti dhillon

This news is Content Editor Aarti dhillon