ਲਾਲ ਨਿਸ਼ਾਨ ''ਤੇ ਸ਼ੇਅਰ ਬਾਜ਼ਾਰ, ਸੈਂਸੈਕਸ 167 ਅੰਕ ਫਿਸਲਿਆ ਅਤੇ ਨਿਫਟੀ 11512 ''ਤੇ ਬੰਦ

09/27/2019 3:53:02 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 167.17 ਅੰਕ ਭਾਵ 0.43 ਫੀਸਦੀ ਡਿੱਗ ਕੇ 38,822.57 'ਤੇ ਅਤੇ ਨਿਫਟੀ 58.80 ਅੰਕ ਭਾਵ 0.51 ਫੀਸਦੀ ਡਿੱਗ ਕੇ 11,512.40 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਮਾਲ-ਮਿਡਕੈਪ ਇੰਡੈਕਸ 'ਤੇ ਗਿਰਾਵਟ
ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.81 ਫੀਸਦੀ ਅਤੇ ਮਿਡਕੈਪ ਇੰਡੈਕਸ 0.62 ਫੀਸਦੀ ਡਿੱਗ ਕੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ ਇੰਡੈਕਸ 117 ਅੰਕ ਡਿੱਗ ਕੇ 29884 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 1.53 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੀਡੀਆ, ਫਾਰਮਾ, ਆਈ.ਟੀ. 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਮੀਡੀਆ ਇੰਡੈਕਸ 1.91 ਫੀਸਦੀ, ਫਾਰਮਾ ਇੰਡੈਕਸ 2.06 ਫੀਸਦੀ, ਆਈ.ਟੀ. ਇੰਡੈਕਸ 0.50 ਫੀਸਦੀ ਡਿੱਗ ਕੇ ਬੰਦ ਹੋਏ ਹਨ।
ਟਾਪ ਗੇਨਰਸ
ਬਜਾਜ ਫਾਈਨੈਂਸ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ, ਆਈ.ਟੀ.ਸੀ., ਰਿਲਾਇੰਸ
ਟਾਪ ਲੂਜ਼ਰਸ
ਵੇਦਾਂਤਾ, ਜੀ ਇੰਟਰਟੇਨਮੈਂਟ, ਇੰਡਸਇੰਡ ਬੈਂਕ, ਟਾਟਾ ਸਟੀਲ, ਯੈੱਸ ਬੈਂਕ, ਓ.ਐੱਨ.ਜੀ.ਸੀ.

Aarti dhillon

This news is Content Editor Aarti dhillon