ਸ਼ੇਅਰ ਬਾਜ਼ਾਰ : ਸੈਂਸੈਕਸ 200 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ

04/18/2023 11:22:10 AM

ਮੁੰਬਈ (ਭਾਸ਼ਾ) - ਅਮਰੀਕੀ ਬਾਜ਼ਾਰਾਂ ਵਿਚ ਮਜ਼ਬੂਤੀ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਵਿਚ ਵਾਧਾ ਹੋਇਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 202.72 ਅੰਕ ਚੜ੍ਹ ਕੇ 60,113.47 'ਤੇ ਪਹੁੰਚ ਗਿਆ। NSE ਨਿਫਟੀ 59.75 ਅੰਕ ਵਧ ਕੇ 17,766.60 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। 

ਇਹ ਵੀ ਪੜ੍ਹੋ : Coca-Cola ਪਹਿਲੀ ਵਾਰ ਕਰੇਗੀ ਭਾਰਤ ਦੇ ਸਟਾਰਟਅੱਪ 'ਚ ਨਿਵੇਸ਼ , Swiggy-Zomato ਨਾਲ ਹੋਵੇਗਾ ਮੁਕਾਬਲਾ

ਟਾਪ ਗੇਨਰਜ਼

ਟਾਟਾ ਮੋਟਰਜ਼, ਐਚਸੀਐਲ ਟੈਕਨਾਲੋਜੀਜ਼, ਇੰਡਸਇੰਡ ਬੈਂਕ, ਮਾਰੂਤੀ, ਨੇਸਲੇ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ,ਬਜਾਜ ਫਿਨਸਰਵ 

ਟਾਪ ਲੂਜ਼ਰਜ਼

ਪਾਵਰ ਗਰਿੱਡ, ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ, ਟਾਈਟਨ, ਭਾਰਤੀ ਏਅਰਟੈੱਲ, ਆਈ.ਟੀ.ਸੀ.

 ਸੋਮਵਾਰ ਨੂੰ ਸੈਂਸੈਕਸ 520.25 ਅੰਕ ਜਾਂ 0.86 ਫੀਸਦੀ ਡਿੱਗ ਕੇ 59,910.75 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 121.15 ਅੰਕ ਜਾਂ 0.68 ਫੀਸਦੀ ਡਿੱਗ ਕੇ 17,706.85 'ਤੇ ਬੰਦ ਹੋਇਆ। 

ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.31 ਫੀਸਦੀ ਚੜ੍ਹ ਕੇ 85.02 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਸੋਮਵਾਰ ਨੂੰ ਕੁੱਲ 533.20 ਕਰੋੜ ਰੁਪਏ ਦੇ ਸ਼ੇਅਰ ਵੇਚੇ। 

ਇਹ ਵੀ ਪੜ੍ਹੋ : OPEC ਦੇਸ਼ਾਂ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਕੱਚੇ ਤੇਲ ਦੀ ਖ਼ਰੀਦਦਾਰੀ ਵਧਾ ਸਕਦਾ ਹੈ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur