ਵਿੱਤ ਮੰਤਰੀ ਦੀ ਘੋਸ਼ਣਾ ਨਾਲ ਬਾਜ਼ਾਰ 'ਚ ਬਹਾਰ, ਸੈਂਸੈਕਸ 1921 ਅੰਕ ਚੜ੍ਹਿਆ ਅਤੇ ਨਿਫਟੀ 11275 ਦੇ ਪੱਧਰ 'ਤੇ ਬੰਦ

09/20/2019 4:08:49 PM

ਨਵੀਂ ਦਿੱਲੀ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਘਰੇਲੂ ਕੰਪਨੀਆਂ 'ਤੇ ਲੱਗਣ ਵਾਲੇ ਕਾਰਪੋਰੇਟ ਟੈਕਸ 'ਚ ਛੋਟ ਦੀ ਘੋਸ਼ਣਾ ਨਾਲ ਭਾਰਤੀ ਸ਼ੇਅਰ ਬਾਜ਼ਾਰ ਅੱਜ ਭਾਰੀ ਉਛਾਲ ਦੇ ਨਾਲ ਬੰਦ ਹੋਇਆ ਹੈ।
ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 1,921.15 ਅੰਕ ਭਾਵ 5.32 ਫੀਸਦੀ ਦੇ ਵਾਧੇ ਨਾਲ 38,014.62 ਦੇ ਪੱਧਰ 'ਤੇ ਅਤੇ ਨਿਫਟੀ 570.65 ਅੰਕ ਭਾਵ 5.33 ਫੀਸਦੀ ਦੇ ਵਾਧੇ ਨਾਲ 11,275.45 ਦੇ ਪੱਧਰ 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਦੌਰਾਨ ਸੈਂਸੈਕਸ 2200 ਅੰਕ ਤੱਕ ਉਛਲਿਆ ਅਤੇ ਨਿਫਟੀ 11300 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਦੀ ਵਾਧੇ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.41 ਫੀਸਦੀ ਵਧ ਕੇ 13665 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.82 ਫੀਸਦੀ ਦੇ ਵਾਧੇ ਨਾਲ 13013 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 285 ਅੰਕਾਂ ਦੇ ਵਾਧੇ ਨਾਲ 28103 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਆਈ.ਟੀ., ਮੀਡੀਆ, ਫਾਰਮਾ ਸ਼ੇਅਰਾਂ 'ਚ ਵਾਧੇ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 0.99 ਫੀਸਦੀ, ਮੈਟਲ ਇੰਡੈਕਸ 1.39 ਫੀਸਦੀ, ਆਈ.ਟੀ. ਇੰਡੈਕਸ 0.90 ਫੀਸਦੀ, ਫਾਰਮਾ ਇੰਡੈਕਸ 0.75 ਫੀਸਦੀ ਅਤੇ ਮੀਡੀਆ ਇੰਡੈਕਸ 0.75 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਬਾਜ਼ਾਰ 'ਚ ਤੇਜ਼ੀ ਦਾ ਕਾਰਨ
ਸਰਕਾਰ ਨੇ ਆਰਥਿਕ ਵਾਧਾ ਦਰ ਨੂੰ ਗਤੀ ਦੇਣ ਲਈ ਵੱਡੀ ਘੋਸ਼ਣਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ ਘਟਾ ਦਿੱਤੀ। ਹੁਣ ਘਰੇਲੂ ਕੰਪਨੀਆਂ ਲਈ ਸਾਰੇ ਸਰਪਲੱਸ ਅਤੇ ਉਪਕਰ ਸਮੇਤ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ 25.17 ਫੀਸਦੀ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਨਵੀਂ ਦਰ ਇਸ ਵਿੱਤ ਸਾਲ ਦੇ 1 ਅਪ੍ਰੈਲ ਤੋਂ ਪ੍ਰਭਾਵੀ ਹੋਵੇਗੀ। ਸੀਤਾਰਮਣ ਨੇ ਕਿਹਾ ਕਿ ਜੇਕਰ ਕੋਈ ਘਰੇਲੂ ਕੰਪਨੀ ਕਿਸੇ ਵੀ ਪ੍ਰੋਤਸਾਹਨ ਦਾ ਲਾਭ ਨਹੀਂ ਲੈਣ ਤਾਂ ਉਨ੍ਹਾਂ ਲਈ ਕਾਰਪੋਰੇਟ ਟੈਕਸ ਦੀ ਦਰ 22 ਫੀਸਦੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਆਮਦਨ ਐਕਟ ਅਤੇ ਵਿੱਤ ਐਕਟ 'ਚ ਕੀਤੇ ਗਏ ਬਦਲਾਅ ਆਰਡੀਨੈਂਸ ਦੇ ਰਾਹੀਂ ਅਮਲ 'ਚ ਲਿਆਂਦੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 22 ਫੀਸਦੀ ਦੀ ਦਰ ਨਾਲ ਆਮਦਨ ਭੁਗਤਾਨ ਕਰਨ ਦਾ ਬਦਲ ਚੁਣਨ ਵਾਲੀਆਂ ਕੰਪਨੀਆਂ ਨੂੰ ਘੱਟੋ ਘੱਟ ਵਿਕਲਪਿਕ ਟੈਕਸ ਦੇਣ ਦੀ ਲੋੜ ਨਹੀਂ ਹੋਵੇਗੀ।
ਟਾਪ ਗੇਨਰਸ
ਹੀਰੋ ਮੋਟੋਕਾਰਪ, ਆਇਸ਼ਰ ਮੋਟਰਸ, ਇੰਡਸਇੰਡ ਬੈਂਕ, ਮਾਰੂਤੀ ਸੁਜ਼ੂਕੀ, ਅਲਟਰਾ ਟੈੱਕ ਸੀਮੈਂਟ, ਬਜਾਜ ਫਾਈਨੈਂਸ, ਐੱਸ.ਬੀ.ਆਈ.
ਟਾਪ ਗੇਨਰਸ
ਪਾਵਰ ਗ੍ਰਿਡ ਕਾਰਪ, ਇੰਫੋਸਿਸ, ਜੀ ਇੰਟਰਟੇਨਮੈਂਟ, ਐੱਨ.ਟੀ.ਪੀ.ਸੀ., ਟੀ.ਸੀ.ਐੱਸ., ਐੱਚ.ਸੀ.ਐੱਲ.ਟੈੱਕ।

Aarti dhillon

This news is Content Editor Aarti dhillon