ਸ਼ੇਅਰ ਬਾਜ਼ਾਰ : ਸੈਂਸੈਕਸ 137.55 ਅੰਕ ਵਧਿਆ ਤੇ ਨਿਫਟੀ ਪਹੁੰਚਿਆ 17,000 ਦੇ ਕਰੀਬ

03/27/2023 10:54:00 AM

ਮੁੰਬਈ (ਭਾਸ਼ਾ) - ਅਮਰੀਕੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ ਅਤੇ ਰਿਲਾਇੰਸ ਇੰਡਸਟਰੀਜ਼ ਅਤੇ ਐਚਡੀਐਫਸੀ ਬੈਂਕ ਵਰਗੇ ਵੱਡੇ ਸ਼ੇਅਰਾਂ ਵਿਚ ਖਰੀਦਦਾਰੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਆਈ ਅਤੇ ਸੈਂਸੈਕਸ, ਨਿਫਟੀ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਵਾਧੇ ਦੇ ਨਾਲ ਖੁੱਲ੍ਹਿਆ। ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਿਤ ਬੀਐਸਈ ਸੈਂਸੈਕਸ 137.55 ਅੰਕ ਵਧ ਕੇ 57,664.65 ਅੰਕਾਂ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ NSE ਨਿਫਟੀ 46.05 ਅੰਕ ਚੜ੍ਹ ਕੇ 16,991.10 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। 

 ਪਿਛਲੇ ਵਪਾਰਕ ਸੈਸ਼ਨ ਵਿੱਚ, ਸ਼ੁੱਕਰਵਾਰ ਨੂੰ 30 ਸਟਾਕਾਂ 'ਤੇ ਆਧਾਰਿਤ ਬੀ.ਐੱਸ.ਈ ਸੈਂਸੈਕਸ 398.18 ਅੰਕ ਭਾਵ 0.69 ਫੀਸਦੀ ਦੀ ਗਿਰਾਵਟ ਨਾਲ 57,527.10 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 131.85 ਅੰਕ ਭਾਵ 0.77 ਫੀਸਦੀ ਦੀ ਗਿਰਾਵਟ ਨਾਲ 17,000 ਅੰਕਾਂ ਦੇ ਪੱਧਰ ਤੋਂ ਹੇਠਾਂ ਆ ਗਿਆ ਅਤੇ 16,945.05 ਅੰਕਾਂ 'ਤੇ ਬੰਦ ਹੋਇਆ ਸੀ। 

ਇਹ ਵੀ ਪੜ੍ਹੋ : ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

ਟਾਪ ਗੇਨਰਜ਼

ਪਾਵਰ ਗਰਿੱਡ, ਬਜਾਜ ਫਾਈਨਾਂਸ, ਟਾਟਾ ਸਟੀਲ, ਅਲਟਰਾਟੈੱਕ ਸੀਮੈਂਟ, ਰਿਲਾਇੰਸ ਇੰਡਸਟਰੀਜ਼, ਸਨ ਫਾਰਮਾ, ਟੈਕ ਮਹਿੰਦਰਾ, ਐਚਡੀਐਫਸੀ ਬੈਂਕ 

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ ,ਆਈਸੀਆਈਸੀਆਈ ਬੈਂਕ 

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਹਾਂਗਕਾਂਗ ਅਤੇ ਸ਼ੰਘਾਈ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ ਜਦਕਿ ਜਾਪਾਨ 'ਚ ਤੇਜ਼ੀ ਰਹੀ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਚੰਗੇ ਵਾਧੇ ਦੇ ਨਾਲ ਬੰਦ ਹੋਏ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.09 ਫੀਸਦੀ ਡਿੱਗ ਕੇ 74.92 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ 1,720.44 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : 3 ਮਹੀਨਿਆਂ ’ਚ ਸਿਰਫ਼ 15 ਫੀਸਦੀ ਦੀਵਾਲੀਆ ਕੇਸਾਂ ਦਾ ਹੋਇਆ ਹੱਲ, ਵਸੂਲੀ 27 ਫ਼ੀਸਦੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur