ਬਾਜ਼ਾਰ ਦੀ ਗਿਰਾਵਟ ''ਤੇ ਬ੍ਰੇਕ, ਸੈਂਸੈਕਸ 266 ਅੰਕ ਚੜ੍ਹਿਆ ਅਤੇ ਨਿਫਟੀ 11580 ਦੇ ਪਾਰ ਬੰਦ

07/11/2019 4:17:10 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 266.07 ਅੰਕ ਭਾਵ 0.69 ਫੀਸਦੀ ਦੇ ਵਾਧੇ ਨਾਲ 38823.11 ਦੇ ਪੱਧਰ 'ਤੇ ਅਤੇ ਨਿਫਟੀ 84 ਅੰਕ ਭਾਵ 0.73 ਫੀਸਦੀ ਦੇ ਵਾਧੇ ਨਾਲ 11,582.90 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਨੇ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.56 ਫੀਸਦੀ ਵਧ ਕੇ 14500 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.41 ਫੀਸਦੀ ਦੇ ਵਾਧੇ ਨਾਲ 13750 ਦੇ ਪਾਰ ਬੰਦ ਹੋਇਆ ਹੈ। 
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕਿੰਗ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਦੇ ਬਲ 'ਤੇ ਬੈਂਕ ਨਿਫਟੀ 0.64 ਫੀਸਦੀ ਦੇ ਵਾਧੇ ਨਾਲ 30716 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਫਾਰਮਾ, ਰਿਐਲਟੀ ਅਤੇ ਮੀਡੀਆ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 1.86 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 0.5 ਫੀਸਦੀ, ਆਈ.ਟੀ. ਇੰਡੈਕਸ 0.3 ਫੀਸਦੀ, ਮੀਡੀਆ ਇੰਡੈਕਸ 3.9 ਫੀਸਦੀ, ਮੈਟਲ ਇੰਡੈਕਸ 1.8 ਫੀਸਦੀ, ਫਾਰਮਾ ਇੰਡੈਕਸ 1.3 ਫੀਸਦੀ ਅਤੇ ਰਿਐਲਟੀ ਇੰਡੈਕਸ 1.3 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।

Aarti dhillon

This news is Content Editor Aarti dhillon