ਸ਼ੇਅਰ ਬਾਜ਼ਾਰ ਦੀ ਕਾਰੋਬਾਰ ਸ਼ੁਰੂਆਤ, ਸੈਂਸੈਕਸ 103 ਅੰਕ ਚੜ੍ਹਿਆ ਤੇ ਨਿਫਟ 18,537 ਅੰਕ ਦੇ ਪਾਰ

11/28/2022 10:38:39 AM

ਮੁੰਬਈ (ਭਾਸ਼ਾ) - ਮੁੱਖ ਸਟਾਕ ਸੂਚਕਾਂਕ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੁਸਤ ਰਹੇ ਪਰ ਬਾਅਦ ਵਿਚ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਕਾਰਨ ਇਹ ਮੁੜ ਸੁਧਰੇ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 15.81 ਅੰਕਾਂ ਦੇ ਮਾਮੂਲੀ ਵਾਧੇ ਨਾਲ 62,309.45 'ਤੇ ਰਿਹਾ। ਵਿਆਪਕ NSE ਨਿਫਟੀ ਪੰਜ ਅੰਕ ਵਧ ਕੇ 18,517.75 'ਤੇ ਪਹੁੰਚ ਗਿਆ। ਬਾਅਦ ਵਿਚ ਦੋਵੇਂ ਸੂਚਕਾਂਕ ਮਜ਼ਬੂਤ ​​ਹੋਏ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 103.38 ਅੰਕ ਚੜ੍ਹ ਕੇ 62,404.71 'ਤੇ ਅਤੇ ਨਿਫਟੀ 24.85 ਅੰਕ ਚੜ੍ਹ ਕੇ 18,537.60 'ਤੇ ਸੀ। 

ਟਾਪ ਗੇਨਰਜ਼

ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਵਿਪਰੋ, ਮਾਰੂਤੀ, ਟੇਕ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ਇੰਫੋਸਿਸ, ਬਜਾਜ ਫਿਨਸਰਵ 

ਟਾਪ ਲੂਜ਼ਰਜ਼

HDFC, ਟਾਟਾ ਸਟੀਲ, HDFC ਬੈਂਕ, ਇੰਡਸਇੰਡ ਬੈਂਕ

ਸ਼ੁੱਕਰਵਾਰ ਨੂੰ ਸੈਂਸੈਕਸ 20.96 ਅੰਕ ਜਾਂ 0.03 ਫੀਸਦੀ ਵਧ ਕੇ 62,293.64 'ਤੇ ਅਤੇ ਨਿਫਟੀ 28.65 ਅੰਕ ਜਾਂ 0.15 ਫੀਸਦੀ ਵਧ ਕੇ 18,512.75 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਸੂਚਕਾਂਕ ਬ੍ਰੈਂਟ ਕਰੂਡ 2.58 ਫੀਸਦੀ ਡਿੱਗ ਕੇ 81.47 ਡਾਲਰ ਪ੍ਰਤੀ ਬੈਰਲ ਰਿਹਾ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 369.08 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

 

Harinder Kaur

This news is Content Editor Harinder Kaur