ਸੈਂਸੈਕਸ 4 ਅੰਕ ਫਿਸਲਿਆ, ਜਦੋਂਕਿ ਨਿਫਟੀ 7 ਅੰਕ ਚੜ੍ਹ ਕੇ ਹੋਇਆ ਬੰਦ

02/07/2019 5:05:16 PM

ਮੁੰਬਈ—ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਮਿਸ਼ਰਿਤ ਸੰਕੇਤਾਂ ਦੇ ਦੌਰਾਨ ਊਰਜਾ ਗਰੁੱਪ 'ਚ ਹੋਈ ਬਿਕਵਾਲੀ ਦੇ ਦਬਾਅ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 4.14 ਅੰਕ ਦੀ ਗਿਰਾਵਟ ਨਾਲ 37,026.56 ਅੰਕ 'ਤੇ ਆ ਗਿਆ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 6.95 ਅੰਕ ਦੇ ਵਾਧੇ ਨਾਲ 11,069.40 ਅੰਕ 'ਤੇ ਬੰਦ ਹੋਇਆ। ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਕਮੇਟੀ ਦੀ ਐਲਾਨ ਤੋਂ ਪਹਿਲਾਂ ਹੋਈ ਲਿਵਾਲੀ ਦੇ ਦਮ 'ਤੇ ਸੈਂਸੈਕਸ ਵਾਧੇ 'ਚ 37,026.56 ਅੰਕ 'ਤੇ ਖੁੱਲ੍ਹਿਆ ਹੈ। ਰਿਜ਼ਰਵ ਬੈਂਕ ਵਲੋਂ ਨੀਤੀਗਤ ਦਰਾਂ 'ਚ ਇਕ ਚੌਥਾਈ ਫੀਸਦੀ ਦੀ ਕਟੌਤੀ ਕਰਨ ਦੇ ਐਲਾਨ ਦੇ ਨਾਲ ਹੀ ਇਕ ਤੇਜ਼ ਛਲਾਂਗ ਲਗਾ ਕੇ 37,172.18 ਅੰਕ ਦੇ ਦਿਵਸ ਦੇ ਉੱਚਤਮ ਪੱਧਰ ਤੱਕ ਪਹੁੰਚਿਆ। ਰਿਜ਼ਰਵ ਬੈਂਕ ਦੇ ਐਲਾਨ ਦੇ ਬਾਅਦ ਰੈਪੋ ਦਰ 6.50 ਫੀਸਦੀ ਤੋਂ ਘਟ ਕੇ 6.25 ਫੀਸਦੀ, ਰਿਵਰਸ ਰੈਪੋ ਦਰ 6.25 ਫੀਸਦੀ ਤੋਂ ਘਟ ਕੇ 6.0 ਫੀਸਦੀ ਬੈਂਕ ਦਰ 6.75 ਫੀਸਦੀ ਤੋਂ ਘਟ ਕੇ 6.50 ਫੀਸਦੀ ਅਤੇ ਮਾਰਜੀਨਲ ਸਟੈਂਡਿੰਗ ਫਸਿਲਿਟੀ (ਐੱਮ.ਐੱਸ.ਐੱਫ.) 6.75 ਫੀਸਦੀ ਤੋਂ ਘਟ ਹੋ ਕੇ 6.50 ਫੀਸਦੀ ਹੋ ਗਈ ਹੈ।
ਅਡਾਨੀ ਇੰਟਰਪ੍ਰਾਈਜੇਜ਼ ਦੇ ਮੁਨਾਫੇ 'ਚ ਆਈ 72 ਫੀਸਦੀ ਦੀ ਕਮੀ ਦੇ ਕਾਰਨ ਊਰਜਾ ਗਰੁੱਪ ਦੇ ਸੂਚਕਾਂਕ 0.77 ਫੀਸਦੀ ਫਿਸਲ ਗਏ। ਇਸ ਦੇ ਕਾਰਨ ਬਿਜਲੀ ਗਰੁੱਪ 'ਚ ਵੀ ਗਿਰਾਵਟ ਆਈ। ਇਨ੍ਹਾਂ ਸਭ ਤੇ ਦੌਰਾਨ ਸੈਂਸੈਕਸ 36,898.80 ਅੰਕ ਦੇ ਦਿਵਸ ਦੇ ਹੇਠਲੇ ਪੱਧਰ 'ਤੇ ਫਿਸਲ ਗਿਆ। ਅੰਤਤ ਇਹ ਪਿਛਲੇ ਦਿਨ ਦੀ ਤੁਲਨਾ 'ਚ 0.01 ਫੀਸਦੀ ਦੀ ਗਿਰਾਵਟ 'ਚ 36,971.09 ਅੰਕ 'ਤੇ ਬੰਦ ਹੋਇਆ। ਸੈਂਸੈਕਸ 30 ਤੋਂ 19 ਕੰਪਨੀਆਂ ਹਰੇ ਨਿਸ਼ਾਨ 'ਚ ਅਤੇ 11 ਲਾਲ ਨਿਸ਼ਾਨ 'ਚ ਰਹੀਆਂ। ਨਿਫਟੀ ਦਾ ਗ੍ਰਾਫ ਵੀ ਸ਼ੁਰੂਆਤ 'ਚ ਸੈਂਸੈਕਸ ਦੀ ਤਰ੍ਹਾਂ ਰਿਹਾ। ਇਹ ਵੀ ਤੇਜ਼ੀ ਦੇ ਨਾਲ 11,070.45 ਅੰਕ 'ਤੇ ਖੁੱਲ੍ਹਿਆ  

Aarti dhillon

This news is Content Editor Aarti dhillon