ਸ਼ੇਅਰ ਬਾਜ਼ਾਰ 'ਚ ਉਛਾਲ, 200 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ

01/29/2020 10:04:13 AM

ਨਵੀਂ ਦਿੱਲੀ—ਹਫਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਮਜ਼ਬੂਤੀ ਦੇ ਨਾਲ ਖੁੱਲ੍ਹਿਆ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 215.77 ਅੰਕਾਂ ਦੀ ਮਜ਼ਬੂਤੀ ਦੇ ਨਾਲ 41196.89 'ਤੇ ਖੁੱਲ੍ਹਿਆ ਹੈ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 69.85 ਅੰਕ ਵਧ ਕੇ 12125.80 'ਤੇ ਖੁੱਲ੍ਹਿਆ।
ਦੱਸ ਦੇਈਏ ਕਿ ਮੰਗਲਵਾਰ ਨੂੰ ਸੈਂਸੈਕਸ 'ਚ ਚੰਗੀ ਹਿੱਸੇਦਾਰੀ ਰੱਖਣ ਵਾਲੀ ਕੰਪਨੀ ਐੱਚ.ਡੀ.ਐੱਫ.ਸੀ. ਦਾ ਸ਼ੇਅਰ ਮਜ਼ਬੂਤ ਹੋਣ ਨਾਲ ਬਾਜ਼ਾਰ 'ਚ ਤੇਜ਼ੀ ਆਈ ਸੀ। ਐੱਚ.ਡੀ.ਐੱਫ.ਸੀ. ਦੇ ਤਿਮਾਹੀ ਵਿੱਤੀ ਨਤੀਜੇ ਵਧੀਆ ਰਹਿਣ ਨਾਲ ਕੰਪਨੀ ਦਾ ਸ਼ੇਅਰ ਚਮਕਿਆ ਹੈ। 30 ਸ਼ੇਅਰਾਂ ਵਾਲਾ ਸੈਂਸੈਕਸ 'ਚ ਸ਼ੁਰੂਆਤੀ ਕਾਰੋਬਾਰ 200 ਅੰਕ ਦਾ ਉਤਾਰ-ਚੜ੍ਹਾਅ ਆਇਆ। ਬਾਅਦ 'ਚ ਇਹ 97.09 ਅੰਕ ਭਾਵ 0.24 ਫੀਸਦੀ ਦੀ ਤੇਜ਼ੀ ਦੇ ਨਾਲ 41,252.21 ਅੰਕ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 29.20 ਅੰਕ ਭਾਵ 0.24 ਫੀਸਦੀ ਮਜ਼ਬੂਤ ਹੋ ਕੇ 12,148.20 ਅੰਕ 'ਤੇ ਰਿਹਾ।
ਸੈਂਸੈਕਸ ਦੇ ਸ਼ੇਅਰਾਂ 'ਚ ਐੱਚ.ਡੀ.ਐੱਫ.ਸੀ. 'ਚ ਹੋਰ 2 ਫੀਸਦੀ ਦੀ ਤੇਜ਼ੀ ਆਈ ਸੀ। ਕੰਪਨੀ ਦਾ ਲਾਭ ਦਸੰਬਰ 2019 ਨੂੰ ਖਤਮ ਤਿਮਾਹੀ 'ਚ ਕਰੀਬ ਚਾਰ ਗੁਣਾ ਵਧ ਕੇ 8,372.5 ਕਰੋੜ ਪਹੁੰਚਣ ਦੀ ਖਬਰ ਨਾਲ ਇਸ ਦੇ ਸ਼ੇਅਰ 'ਚ ਤੇਜ਼ੀ ਆਈ ਸੀ। ਇਸ ਦੇ ਇਲਾਵਾ ਹੀਰੋ ਮੋਟੋਕਾਰਪ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਸਨ ਫਾਰਮਾ, ਐੱਸ.ਬੀ.ਆਈ. ਬਜਾਜ ਆਟੋ ਅਤੇ ਐੱਚ.ਡੀ.ਐੱਫ.ਸੀ. ਬੈਂਕ ਨੇ ਲਾਭ 'ਚ ਕਾਰੋਬਾਰ ਕੀਤਾ। ਉੱਧਰ ਪਾਵਰ ਗ੍ਰਿਡ, ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਟੈੱਕ ਮਹਿੰਦਰਾ, ਐੱਚ.ਸੀ.ਐੱਲ. ਟੈੱਕ, ਐੱਨ.ਟੀ.ਪੀ.ਸੀ. ਅਤੇ ਐੱਚ.ਯੂ.ਐੱਲ. 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਰਹੀ।

Aarti dhillon

This news is Content Editor Aarti dhillon