ਸ਼ੇਅਰ ਬਾਜ਼ਾਰ ''ਚ ਰਾਹਤ, ਉਤਾਰ-ਚੜ੍ਹਾਅ ਤੋਂ ਬਾਅਦ ਮਜ਼ਬੂਤ ਹੋ ਕੇ ਖੁੱਲ੍ਹਿਆ ਸੈਂਸੈਕਸ

03/18/2020 10:48:04 AM

ਨਵੀਂ ਦਿੱਲੀ—ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸੰਸਾਰਕ ਅਰਥਵਿਵਸਥਾ ਦੇ ਮੰਦੀ ਵੱਲ ਵਧਣ ਦੇ ਖਦਸ਼ੇ ਗਹਿਰਾਉਂਦੇ ਜਾ ਰਹੇ ਹਨ, ਜਿਸ ਦੇ ਚੱਲਦੇ ਸ਼ੇਅਰ ਬਾਜ਼ਾਰ 'ਚ ਕੋਹਰਾਮ ਮਚਿਆ ਹੋਇਆ ਹੈ। ਮੰਗਲਵਾਰ ਨੂੰ ਉਤਾਰ-ਚੜ੍ਹਾਅ ਰਹਿਣ ਦੇ ਬਾਅਦ ਬੁੱਧਵਾਰ ਨੂੰ ਥੋੜ੍ਹੀ ਰਾਹਤ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 400 ਅੰਕ ਮਜ਼ਬੂਤ ਹੋ ਕੇ 31,101.77 ਅੰਦ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਐੱਨ.ਐੱਸ.ਈ. ਦਾ ਨਿਫਟੀ ਵੀ 156.95 ਅੰਕ ਦੀ ਤੇਜ਼ੀ ਨਾਲ 9124.00 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਦਿੱਗਜ ਸ਼ੇਅਰਾਂ ਦਾ ਹਾਲ
ਕਾਰੋਬਾਰ 'ਚ ਬੈਂਕਿੰਗ, ਆਟੋ, ਫਾਈਨਾਂਸ਼ੀਅਲ ਸਰਵਿਸੇਜ਼, ਪ੍ਰਾਈਵੇਟ ਬੈਂਕ ਅਤੇ ਰਿਐਲਟੀ ਸੈਕਟਰ ਲਾਲ ਨਿਸ਼ਾਨ 'ਚ ਨਜ਼ਰ ਆ ਰਹੇ ਹਨ। ਉੱਧਰ ਆਈ.ਟੀ. ਮੀਡੀਆ, ਮੈਟਲ, ਫਾਰਮਾ ਅਤੇ ਪੀ.ਐੱਸ.ਯੂ. ਬੈਂਕ ਸ਼ੇਅਰਾਂ 'ਚ ਖਰੀਦਾਰੀ ਨਜ਼ਰ ਆ ਰਹੀ ਹੈ। ਆਈ.ਟੀ. ਫਾਰਮਾ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 1.47 ਫੀਸਦੀ ਅਤੇ ਫਾਰਮਾ ਇੰਡੈਕਸ 1.31 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।
ਗਿਰਾਵਟ 'ਤੇ ਬੰਦ ਹੋਇਆ ਸੀ ਬਾਜ਼ਾਰ
ਦੱਸ ਦੇਈਏ ਕਿ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਪ੍ਰਮੁੱਖ ਸੂਚਕਾਂਕਾਂ 'ਚ ਸ਼ੁਰੂਆਤੀ ਸੁਧਾਰ ਦੇ ਬਾਅਦ ਅੰਤ 'ਚ ਢਾਈ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਬੀ.ਐੱਸ.ਈ. 810.98 ਅੰਕ ਭਾਵ 2.58 ਫੀਸਦੀ ਡਿੱਗ ਕੇ 30,579.09 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਸੈਂਸੈਕਸ 'ਚ ਕੁੱਲ ਮਿਲਾ ਕੇ 1,653 ਅੰਕ ਦੇ ਦਾਇਰੇ 'ਚ ਉਤਾਰ-ਚੜ੍ਹਾਅ ਹੋਇਆ। ਇਸ ਤਰ੍ਹਾਂ ਐੱਨ.ਐੱਸ.ਈ. ਦਾ ਨਿਫਟੀ ਵੀ 230.25 ਅੰਕ ਭਾਵ 2.50 ਫੀਸਦੀ ਡਿੱਗ ਕੇ 8,967.05 ਅੰਤ 'ਤੇ ਬੰਦ ਹੋਇਆ। ਮਾਰਚ 2017 ਦੇ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂਕਿ ਨਿਫਟੀ ਨੌ ਹਜ਼ਾਰ ਅੰਕ ਦੇ ਪੱਧਰ 'ਤੋਂ ਹੇਠਾਂ ਆ ਗਿਆ ਹੈ।

Aarti dhillon

This news is Content Editor Aarti dhillon