ਸ਼ੇਅਰ ਬਾਜ਼ਾਰ : ਸੈਂਸੈਕਸ 282 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਤੇ ਨਿਫਟੀ ਵੀ ਚੜ੍ਹਿਆ

11/03/2021 10:39:05 AM

ਮੁੰਬਈ - ਤਿਉਹਾਰਾਂ ਦਰਮਿਆਨ ਸ਼ੇਅਰ ਬਾਜ਼ਾਰ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ ਅੱਜ 282.15 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਅਤੇ 60,311.21 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 84.20 ਅੰਕਾਂ ਦੇ ਵਾਧੇ ਨਾਲ 17,973.15 ਅੰਕ 'ਤੇ ਖੁੱਲ੍ਹਿਆ ਹੈ। ਨਿਫਟੀ ਬੈਂਕ ਨੂੰ ਮਾਮੂਲੀ ਲਾਭ ਹੋਇਆ ਹੈ। ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ਵੀ ਰਫਤਾਰ ਨਾਲ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਕੰਪਨੀਆਂ 'ਚ ਅੱਜ ਮਿਲਿਆ-ਜੁਲਿਆ ਰੁਝਾਨ ਹੈ। ਬੈਂਕਿੰਗ ਅਤੇ ਵਿੱਤੀ ਸ਼ੇਅਰਾਂ 'ਚ ਮਾਮੂਲੀ ਤੇਜ਼ੀ ਰਹੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 109.40 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 60,029.06 ਅੰਕ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 40.70 ਅੰਕ ਜਾਂ 0.23 ਫੀਸਦੀ ਦੀ ਗਿਰਾਵਟ ਨਾਲ 17,888.95 'ਤੇ ਰਿਹਾ।

ਟਾਪ ਗੇਨਰਜ਼

ਟੇਕ ਮਹਿੰਦਰਾ, ਐੱਲਐਂਡਟੀ, ਐੱਨ.ਟੀ.ਪੀ.ਸੀ., ਬਜਾਜ ਫਾਈਨਾਂਸ, ਐੱਸ.ਬੀ.ਆਈ., ਅਲਟ੍ਰਾਟੈੱਕ ਸੀਮੈਂਟ 

ਟਾਪ ਲੂਜ਼ਰਜ਼

ਸਨ ਫਾਰਮਾ, ਟਾਈਟਨ, ਏਸ਼ੀਅਨ ਪੇਂਟਸ, ਐਚਡੀਐਫਸੀ ਬੈਂਕ, ਹਿੰਦੁਸਤਾਨ ਯੂਨੀਲੀਵਰ

Harinder Kaur

This news is Content Editor Harinder Kaur