ਸੈਂਸੈਕਸ ਨਿਫਟੀ ਸਪਾਟ ਬੰਦ, ਮਿਡਕੈਪ ਅਤੇ ਸਮਾਲਕੈਪ ਦਾ ਜਮ ਕੇ ਕੁਟਾਪਾ

07/13/2018 4:30:22 PM

ਨਵੀਂ ਦਿੱਲੀ—ਅੱਜ ਬਾਜ਼ਾਰ 'ਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ ਅਤੇ ਨਿਫਟੀ ਸਪਾਟ ਹੋ ਕੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਸੈਂਸੈਕਸ 36,740 ਦੇ ਰਿਕਾਰਡ ਪੱਧਰ 'ਤੇ ਪਹੁੰਚਣ 'ਚ ਕਾਮਯਾਬ ਹੋਇਆ। ਉੱਧਰ ਨਿਫਟੀ ਨੇ 11,071.35 ਤੱਕ ਦਸਤਕ ਦਿੱਤੀ ਸੀ। ਅੰਤ 'ਚ ਸੈਂਸੈਕਸ 36,550 ਦੇ ਹੇਠਾਂ ਬੰਦ ਹੋਇਆ ਹੈ ਜਦਕਿ ਨਿਫਟੀ ਹਲਕੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਦਿਨ ਦੇ ਉੱਪਰੀ ਪੱਧਰਾਂ ਸੈਂਸੈਕਸ ਨੇ ਕਰੀਬ 200 ਅੰਕਾਂ ਦੀ ਤੇਜ਼ੀ ਗਵਾਈ ਹੈ ਅਤੇ ਨਿਫਟੀ ਦੀ 50 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਗਾਇਬ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਜ਼ੋਰਦਾਰ ਕੁਟਾਪਾ ਹੋਇਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.8 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡਕੈਸ ਨਿਫਟੀ 1.4 ਫੀਸਦੀ ਤੱਕ ਕਮਜ਼ੋਰ ਹੋ ਕੇ ਬੰਦ ਹੋਇਆ ਹੈ। 
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸ਼ੈਂਸੈਕਸ 7 ਅੰਕ ਦੀ ਗਿਰਾਵਟ ਨਾਲ 36,542 ਦੇ ਪੱਧਰ 'ਤੇ ਸਪਾਟ ਹੋ ਕੇ ਬੰਦ ਹੋਇਆ ਹੈ। ਉੱਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 4 ਅੰਕ ਡਿੱਗ ਕੇ 11,019 ਦੇ ਪੱਧਰ 'ਤੇ ਬੰਦ ਹੋਇਆ ਹੈ। 
ਅੱਜ ਮੀਡੀਆ, ਐੱਫ.ਐੱਮ.ਸੀ.ਜੀ., ਫਾਰਮਾ, ਮੈਟਲ, ਪੀ.ਐੱਸ.ਯੂ ਬੈਂਕ, ਰਿਐਲਟੀ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਦਬਾਅ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ 0.3 ਫੀਸਦੀ ਦੀ ਗਿਰਾਵਟ ਦੇ ਨਾਲ 26,940 ਦੇ ਹੇਠਾਂ ਬੰਦ ਹੋਇਆ ਹੈ।