ਬਾਜ਼ਾਰ 'ਚ ਵਾਧਾ, ਸੈਂਸੈਕਸ 59 ਅੰਕ ਚੜ੍ਹਿਆ ਤੇ ਨਿਫਟੀ 10460 ਦੇ ਪਾਰ ਖੁੱਲ੍ਹਿਆ

05/24/2018 9:46:21 AM

ਨਵੀਂ ਦਿੱਲੀ — ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ ਵਿਚ ਸੈਂਸੈਕਸ 59.23 ਅੰਕ ਯਾਨੀ 0.17 ਫੀਸਦੀ ਵਧ ਕੇ 34,404.14 'ਤੇ ਅਤੇ ਨਿਫਟੀ 34.50 ਅੰਕ ਯਾਨੀ 0.33 ਫੀਸਦੀ ਵਧ ਕੇ 10,464.85 'ਤੇ ਖੁੱਲ੍ਹਿਆ।
ਮਿਡ-ਸਮਾਲਕੈਪ ਸ਼ੇਅਰਾਂ ਵਿਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵਾਧਾ ਨਜ਼ਰ ਆ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.40 ਫੀਸਦੀ ਜਦੋਂਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 0.25 ਫੀਸਦੀ ਵਧਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.19 ਫੀਸਦੀ ਵਧਿਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕ, ਮੈਟਲ,ਆਈ.ਟੀ. ਫਾਰਮਾ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 17 ਅੰਕ ਚੜ੍ਹ ਕੇ 25701 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 0.45 ਫੀਸਦੀ, ਨਿਫਟੀ ਆਈ.ਟੀ. 'ਚ 0.92 ਫੀਸਦੀ, ਨਿਫਟੀ ਮੈਟਲ 'ਚ 0.41 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਅੰਤਰਾਸ਼ਟਰੀ ਬਾਜ਼ਾਰ ਦਾ ਹਾਲ
ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 52.4 ਅੰਕ ਯਾਨੀ 0.25 ਫੀਸਦੀ ਤੱਕ ਵਧ ਕੇ 24,886.8 ਦੇ ਪੱਧਰ 'ਤੇ, ਨੈਸਡੈਕ 47.5 ਅੰਕ ਯਾਨੀ 0.6 ਫੀਸਦੀ ਦੀ ਮਜ਼ਬੂਤੀ ਨਾਲ 7,426 ਦੇ ਪੱਧਰ 'ਤੇ, ਐੱਸ.ਐੱਡ.ਪੀ. 500 ਇੰਡੈਕਸ 9 ਅੰਕ ਯਾਨੀ 0.3 ਫੀਸਦੀ ਦੀ ਤੇਜ਼ੀ ਨਾਲ 2,733.3 ਦੇ ਪੱਧਰ 'ਤੇ ਬੰਦ ਹੋਇਆ ਹੈ। ਜਾਪਾਨ ਦਾ ਬਾਜ਼ਾਰ ਨਿਕਕੇਈ 273 ਅੰਕ ਯਾਨੀ 1.25 ਫੀਸਦੀ ਦੀ ਗਿਰਾਵਟ ਨਾਲ 22,416 ਦੇ ਪੱਧਰ 'ਤੇ, ਹੈਂਗ ਸੇਂਗ 0.1 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 30,645 ਦੇ ਪੱਧਰ 'ਤੇ, ਐੱਸ.ਜੀ.ਐੱਕਸ. ਨਿਫਟੀ 31 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 10,452 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਐੱਚ.ਸੀ.ਐੱਲ. ਟੇਕ, ਇੰਫੋਸਿਸ, ਸਿਪਲਾ, ਬਜਾਜ ਆਟੋ, ਟਾਟਾ ਸਟੀਲ, ਐੱਸ.ਬੀ.ਆਈ. ਆਈਡੀਆ
ਟਾਪ ਲੂਜ਼ਰਜ਼
ਟਾਟਾ ਮੋਟਰਸ, ਵੇਦਾਂਤਾ, ਬੀ.ਪੀ.ਸੀ.ਐੱਲ., ਐੱਚ.ਪੀ.ਸੀ.ਐੱਲ., ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਐੱਚ.ਯੂ.ਐੱਲ., ਆਈ.ਟੀ.ਸੀ.