ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਕਾਰਨ ਸ਼ੇਅਰ ਬਜ਼ਾਰ ਗੁਲਜ਼ਾਰ, ਸੈਂਸੈਕਸ 'ਚ 237 ਅੰਕਾਂ ਦਾ ਵਾਧਾ

02/11/2020 4:30:14 PM

ਮੁੰਬਈ — ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ 'ਚ 'ਆਪ' ਪਾਰਟੀ ਦੀ ਕੇਜਰੀਵਾਲ ਸਰਕਾਰ ਦੀ ਜਿੱਤ ਨਾਲ ਸ਼ੇਅਰ ਬਜ਼ਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਅੱਜ ਫਿਰ ਗੁਲਜ਼ਾਰ ਹੋਇਆ ਹੈ। ਹਫਤੇ ਦੇ ਦੂਜੇ ਦਿਨ ਸ਼ੇਅਰ ਬਜ਼ਾਰ ਜ਼ੋਰਦਾਰ ਵਾਧਾ ਲੈ ਕੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 236.52 ਅੰਕ ਯਾਨੀ ਕਿ (0.58%) ਦੇ ਵਾਧੇ ਨਾਲ  41,216.14 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.40 ਅੰਕ ਯਾਨੀ ਕਿ (0.64%) ਦੇ ਵਾਧੇ ਨਾਲ  12,107.90 ਦੇ ਪੱਧਰ 'ਤੇ ਬੰਦ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀ ਵੋਟਿੰਗ 8 ਫਰਵਰੀ ਨੂੰ ਹੋਈ ਸੀ ਅਤੇ ਇਸ ਵਾਰ ਕਰੀਬ 62 ਫੀਸਦੀ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ FMCG ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਚ ਬੰਦ ਹੋਏ। ਇਨ੍ਹਾਂ 'ਚ ਮੈਟਲ, ਮੀਡੀਆ, ਫਾਰਮਾ, ਆਈ.ਟੀ., ਰੀਅਲਟੀ, ਪੀ.ਐਸ.ਯੂ. ਬੈਂਕ, ਪ੍ਰਾਈਵੇਟ ਬੈਂਕ ਅਤੇ ਆਟੋ ਸ਼ਾਮਲ ਹੈ।

ਦੇਸ਼ ਦੀ 18ਵੀਂ ਸਭ ਤੋਂ ਵੈਲਿਊਏਬਲ ਫਰਮ ਬਣੀ ਐਵੇਨਿਊ ਸੂਪਰਮਾਰਟਸ

ਸੂਪਰਮਾਰਕਿਟ ਚੇਨ ਡੀ-ਮਾਰਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਐਵੇਨਿਊ ਸੂਪਰਮਾਰਟਸ ਲਿਮਟਿਡ ਦਾ ਸ਼ੇਅਰ ਮੰਗਲਵਾਰ ਨੂੰ 78.65 ਅੰਕ ਯਾਨੀ ਕਿ 3.17 ਫੀਸਦੀ ਦੀ ਗਿਰਾਵਟ ਦੇ ਬਾਅਦ 2,405 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਸੋਮਵਾਰ ਨੂੰ ਕੰਪਨੀ ਨੇ ਬਜ਼ਾਰ ਬਜ਼ਾਰ ਪੂੰਜੀਕਰਣ ਦੇ ਮਾਮਲੇ 'ਚ ਨੈਸਲੇ ਅਤੇ ਬਜਾਜ ਫਿਨਸਰਵ ਨੂੰ ਵੀ ਪਿੱਛੇ ਛੱਡ ਦਿੱਤਾ ਸੀ, ਜਿਸਦੇ ਬਾਅਦ ਐਵੇਨਿਊ ਸੂਪਰਮਾਰਟਸ(ਡੀ-ਮਾਰਟ) ਦੇਸ਼ ਦੀ 18ਵੀਂ ਸਭ ਤੋਂ ਵੈਲਿਊਏਬਲ ਫਰਮ ਬਣ ਗਈ। ਕੰਪਨੀ ਦੀ ਬਜ਼ਾਰ ਹੈਸਿਅਤ 1,55,886 ਕਰੋੜ ਰੁਪਏ 'ਤੇ ਸੀ।
 

ਟਾਪ ਗੇਨਰਜ਼

ਐਨ.ਟੀ.ਪੀ.ਸੀ., ਮਾਰੂਤੀ, SBIN, ਪਾਵਰ ਗ੍ਰਿਡ, ਬਜਾਜ ਆਟੋ, ਐਕਸਿਸ ਬੈਂਕ, ICICI bank, ਰਿਲਾਇੰਸ, ਟਾਈਟਨ

ਟਾਪ ਲੂਜ਼ਰਜ਼

ਐਚ.ਡੀ.ਐਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਟੀ.ਸੀ.ਐਸ., ਨੈਸਲੇ ਇੰਡੀਆ, ਭਾਰਤੀ ਏਅਰਟੈੱਲ