ਸੈਂਸੈਕਸ ਨੇ 67 ਅੰਕਾਂ ਦੀ ਛਲਾਂਗ ਲਾਈ, ਨਿਫਟੀ ''ਚ ਵੀ ਤੇਜ਼ੀ

03/23/2017 9:30:54 AM

ਮੁੰਬਈ— ਵੀਰਵਾਰ ਦੇ ਕਾਰੋਬਾਰੀ ਸੈਸ਼ਨ ''ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਸਵੇਰ 9.17 ਵਜੇ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 67.68 ਅੰਕ ਦੀ ਮਜ਼ਬੂਤੀ ਨਾਲ 29,235.36  ਦੇ ਪੱਧਰ ''ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 25.45 ਅੰਕ ਦੀ ਤੇਜ਼ੀ ਨਾਲ 9,055.90 ''ਤੇ ਖੁੱਲ੍ਹਿਆ। 

ਸ਼ੁਰੂਆਤੀ ਕਾਰੋਬਾਰ ''ਚ ਐੱਨ. ਐੱਸ. ਈ. ''ਤੇ  ਲੁਪਿਨ, ਡਾ. ਰੇਡੀਜ਼, ਇੰਡਸਇੰਡ ਬੈਂਕ, ਕੋਲ ਇੰਡੀਆ ਅਤੇ ਐੱਨ. ਟੀ. ਪੀ. .ਸੀ. ਦੇ ਸ਼ੇਅਰਾਂ ''ਚ ਤੇਜ਼ੀ ਦੇਖੀ ਗਈ। 

ਬੀਤੇ ਕੱਲ ਸ਼ੇਅਰ ਬਾਜ਼ਾਰ ''ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 317.77 ਅੰਕ ਧੜਾਮ ਹੋ ਕੇ 29, 167.68 ਦੇ ਪੱਧਰ ''ਤੇ ਬੰਦ ਹੋਇਆ। ਲਗਾਤਾਰ ਤੀਜੇ ਦਿਨ ਬਾਜ਼ਾਰਾਂ ''ਚ ਕਮਜ਼ੋਰੀ ਰਹੀ। ਸੈਂਸੈਕਸ ''ਚ ਇੰਨੀ ਵੱਡੀ ਗਿਰਾਵਟ ਆਉਣ ਕਾਰਨ ਨਿਵੇਸ਼ਕਾਂ ਦੇ 1 ਲੱਖ ਕਰੋੜ ਰੁਪਏ ਡੁੱਬ ਗਏ। ਉੱਥੇ ਹੀ ਨਿਫਟੀ ਵੀ 1 ਫੀਸਦੀ ਡਿੱਗ ਕੇ ਬੰਦ ਹੋਇਆ। ਨਿਫਟੀ 91.05 ਅੰਕਾਂ ਦਾ ਗੋਤਾ ਲਾ ਕੇ 9030.45 ਦੇ ਪੱਧਰ ''ਤੇ ਬੰਦ ਹੋਇਆ ਸੀ।