ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 254 ਅੰਕ ਚੜ੍ਹਿਆ ਅਤੇ ਨਿਫਟੀ 11110 ''ਤੇ ਬੰਦ

08/09/2019 3:47:30 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 254.55 ਅੰਕ ਭਾਵ 0.68 ਫੀਸਦੀ ਦੇ ਵਾਧੇ ਨਾਲ 37,581.91 ਦੇ ਪੱਧਰ 'ਤੇ ਅਤੇ ਨਿਫਟੀ 77.20 ਅੰਕ ਭਾਵ 0.70 ਫੀਸਦੀ ਦੇ ਵਾਧੇ ਨਾਲ 11,109.65 ਦੇ ਪੱਧਰ ਬੰਦ ਹੋਇਆ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.44 ਫੀਸਦੀ ਵਧ ਕੇ 13569 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 1.72 ਫੀਸਦੀ ਦੇ ਵਾਧੇ ਨਾਲ 12495 ਦੇ ਪਾਰ ਬੰਦ ਹੋਇਆ ਹੈ। 
ਬੈਂਕਿੰਗ ਸ਼ੇਅਰ ਚੜ੍ਹੇ
ਬੈਂਕ ਨਿਫਟੀ 1.35 ਫੀਸਦੀ ਦੇ ਵਾਧੇ ਨਾਲ 28022 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦਾ ਐੱਫ.ਐੱਮ.ਸੀ.ਜੀ. ਇੰਡੈਕਸ 0.24 ਫੀਸਦੀ, ਆਟੋ ਇੰਡੈਕਸ 1.43 ਫੀਸਦੀ, ਮੈਟਲ ਇੰਡੈਕਸ 1.35 ਫੀਸਦੀ ਅਤੇ ਰਿਐਲਟੀ ਇੰਡੈਕਸ 0.76 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ। 
ਟਾਪ ਗੇਨਰਸ
ਇੰਡੀਆਬੁਲਸ ਹਾਊਸਿੰਗ, ਆਇਸ਼ਰ ਮੋਟਰਜ਼, ਮਾਰੂਤੀ ਸੁਜ਼ੂਕੀ, ਟਾਈਟਨ, ਬਜਾਜ ਫਾਈਨੈਂਸ, ਕੋਟਕ ਮਹਿੰਦਰਾ, ਐੱਚ.ਯੂ.ਐੱਲ., ਵੇਦਾਂਤਾ,
ਟਾਪ ਲੂਜ਼ਰਸ
ਯੈੱਸ ਬੈਂਕ, ਸਿਪਲਾ, ਹਿੰਡਾਲਕੋ, ਟੈੱਕ ਮਹਿੰਦਰਾ, ਕੋਲ ਇੰਡੀਆ, ਟਾਟਾ ਮੋਟਰਜ਼, ਟਾਟਾ ਸਟੀਲ, ਆਈ.ਟੀ.ਸੀ.

Aarti dhillon

This news is Content Editor Aarti dhillon