ਘਰੇਲੂ ਕੰਪਨੀਆਂ ਨੂੰ ਟੈਕਸ ਛੋਟ: ਸੈਂਸੈਕਸ 2000 ਅੰਕ ਉਛਲਿਆ ਅਤੇ ਨਿਫਟੀ 11300 ਦੇ ਪਾਰ

09/20/2019 2:15:34 PM

ਬਿਜ਼ਨੈੱਸ ਡੈਸਕ—ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਘਰੇਲੂ ਕੰਪਨੀਆਂ 'ਤੇ ਲੱਗਣ ਵਾਲੇ ਕਾਰਪੋਰੇਟ ਟੈਕਸ 'ਚ ਛੋਟ ਦੀ ਘੋਸ਼ਣਾ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਭਾਰੀ ਉਛਾਲ ਆ ਗਿਆ ਹੈ। ਕਾਰੋਬਾਰ ਦੇ ਦੌਰਾਨ ਸੈਂਸੈਕਸ 2006.22 ਅੰਕ ਵਧ ਕੇ 39,099.69 'ਤੇ ਅਤੇ ਨਿਫਟੀ 594.50 ਅੰਕ ਚੜ੍ਹ ਕੇ 11,299.30 ਦੇ ਪੱਧਰ 'ਤੇ ਪਹੁੰਚ ਗਿਆ ਹੈ। ਉੱਧਰ ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 121.45 ਅੰਕ ਭਾਵ 0.34 ਫੀਸਦੀ ਵਧ ਕੇ 36,214.92 'ਤੇ ਅਤੇ ਨਿਫਟੀ 42 ਅੰਕ ਭਾਵ 0.39 ਫੀਸਦੀ ਚੜ੍ਹ ਕੇ 10,746.80 'ਤੇ ਖੁੱਲ੍ਹਿਆ।
ਸਮਾਲਕੈਪ-ਮਿਡਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.05 ਫੀਸਦੀ ਅਤੇ ਮਿਡਕੈਪ ਇੰਡੈਕਸ 0.25 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.51 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਨਿਫਟੀ ਇੰਡੈਕਸ 97 ਅੰਕ ਵਧ ਕੇ 26854 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਆਈ.ਟੀ.ਇੰਡੈਕਸ 0.07 ਫੀਸਦੀ ਫਾਰਮਾ ਇੰਡੈਕਸ 0.41 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਕੌਮਾਂਤਰੀ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਵਾਧੇ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਐੱਸ.ਜੀ.ਐਕਸ ਨਿਫਟੀ 0.27 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿਕੱਏ 'ਚ 0.45 ਫੀਸਦੀ ਦਾ ਵਾਧਾ ਦਿਸ ਰਿਹਾ ਹੈ। ਉੱਧਰ ਟ੍ਰੇਡ ਡੀਲ 'ਤੇ ਅਨਿਸ਼ਚਿਤਤਾ ਦੇ ਚੱਲਦੇ ਅਮਰੀਕੀ ਬਾਜ਼ਾਰ ਕੱਲ ਦੇ ਕਾਰੋਬਾਰ 'ਚ ਸ਼ੁਰੂਆਤੀ ਵਾਧਾ ਗੁਆ ਕੇ ਰਲਿਆ-ਮਿਲਿਆ ਬੰਦ ਹੋਇਆ ਸੀ। ਹਾਲਾਂਕਿ ਐੱਸ ਐਂਡ ਪੀ 500 ਰਿਕਾਰਡ ਉੱਚਾਈ ਕਰੀਬ ਬੰਦ ਹੋਇਆ ਸੀ।
ਟਾਪ ਗੇਨਰਸ
ਯੈੱਸ ਬੈਂਕ, ਮਾਰੂਤੀ ਸੁਜ਼ੂਕੀ, ਐੱਚ.ਡੀ.ਐੱਫ.ਸੀ., ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲਸ ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਸ
ਜੀ ਇੰਟਰਨੈੱਸ, ਬੀ.ਪੀ.ਸੀ.ਐੱਲ., ਗੇਲ, ਆਈ.ਓ.ਸੀ., ਐੱਨ.ਟੀ.ਪੀ.ਸੀ., ਓ.ਐੱਨ.ਜੀ.ਸੀ., ਪਾਵਰ ਗ੍ਰਿਡ ਕਾਰਪ, ਐਕਸਿਸ ਬੈਂਕ, ਕੋਲ ਇੰਡੀਆ

Aarti dhillon

This news is Content Editor Aarti dhillon