ਸੈਂਸੈਕਸ 154 ਅੰਕ ਡਿੱਗ ਕੇ 50 ਹਜ਼ਾਰ ਦੇ ਹੇਠਾਂ ਹੋਇਆ ਬੰਦ, ਨਿਫਟੀ ਵੀ ਫਿਸਲਿਆ

04/09/2021 4:34:40 PM

ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 154.89 ਅੰਕ ਭਾਵ 0.31 ਫੀਸਦੀ ਦੀ ਗਿਰਾਵਟ ਨਾਲ 49591.32 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 38.95 ਅੰਕ ਭਾਵ 0.26% ਦੀ ਗਿਰਾਵਟ ਨਾਲ 14834.85 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਪਿਛਲੇ ਹਫਤੇ ਵਿਚ 1,021.33 ਅੰਕ ਭਾਵ ਦੋ ਪ੍ਰਤੀਸ਼ਤ ਦੀ ਤੇਜ਼ੀ ਨਾਲ ਵਧਿਆ ਹੈ। ਬੀ.ਐਸ.ਸੀ. 'ਤੇ 2,994 ਸ਼ੇਅਰਾਂ ਵਿਚ ਕਾਰੋਬਾਰ ਹੋ ਰਿਹਾ ਹੈ। ਇਸ ਦੇ 1,548 ਸ਼ੇਅਰਾਂ 'ਚ ਵਾਧਾ ਹੋਇਆ ਅਤੇ 1,281 ਸ਼ੇਅਰਾਂ 'ਚ ਗਿਰਾਵਟ ਆਈ ਹੈ। ਸੂਚੀਬੱਧ ਕੰਪਨੀਆਂ ਦੀ ਕੁਲ ਮਾਰਕੀਟ ਕੈਪ 209.44 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਕੱਲ੍ਹ 209.48 ਲੱਖ ਕਰੋੜ ਰੁਪਏ ਸੀ। 

ਐੱਨ.ਐੱਸ.ਈ. 'ਤੇ ਨਿਫਟੀ ਪੀ.ਐਸ.ਯੂ. ਬੈਂਕ ਇੰਡੈਕਸ 1.6% ਅਤੇ ਫਾਰਮਾ ਇੰਡੈਕਸ ਵਿੱਚ 2.7% ਦੀ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਕੈਡਿਲਾ ਹੈਲਥ ਕੇਅਰ ਦੇ ਸ਼ੇਅਰ ਫਾਰਮਾ ਸਟਾਕਾਂ ਵਿਚ 8% ਉੱਪਰ ਹਨ। ਇਸੇ ਤਰ੍ਹਾਂ ਕੇਂਦਰੀ ਅਤੇ ਮਹਾਰਾਸ਼ਟਰ ਬੈਂਕ ਦੇ ਸ਼ੇਅਰਾਂ ਵਿਚ 10% ਦਾ ਵਾਧਾ ਹੋਇਆ ਹੈ।

ਟਾਪ ਗੇਨਰਜ਼

ਸਨ ਫਾਰਮਾ, ਸਿਪਲਾ, ਟੇਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਟਾਟਾ ਕੰਜ਼ਿਊਮਰ

ਟਾਪ ਲੂਜ਼ਰਜ਼

ਟਾਟਾ ਸਟੀਲ, ਬਜਾਜ ਫਾਈਨੈਂਸ, ਯੂ.ਪੀ.ਐਲ., ਅਲਟਰੇਟੈਕ ਸੀਮੈਂਟ, ਐਨ,ਟੀ,ਪੀ,ਸੀ,

ਇਹ ਵੀ ਪੜ੍ਹੋ ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ IFFCO ਨੇ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur