ਸ਼ੇਅਰ ਬਜ਼ਾਰ ''ਚ ਗਿਰਾਵਟ, ਸੈਂਸੈਕਸ 298 ਅੰਕ ਟੁੱਟਾ ਅਤੇ ਨਿਫਟੀ 11234 ਦੇ ਪੱਧਰ ''ਤੇ ਬੰਦ

10/10/2019 4:20:34 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 297.55 ਅੰਕ ਯਾਨੀ ਕਿ 0.78 ਫੀਸਦੀ ਡਿੱਗ ਕੇ 37,880.40 ਅਤੇ ਨਿਫਟੀ 78.75 ਅੰਕ ਯਾਨੀ ਕਿ 0.70 ਫੀਸਦੀ ਡਿੱਗ ਕੇ 11,234.55 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ 'ਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.57 ਫੀਸਦੀ ਅਤੇ ਮਿਡਕੈਪ ਇੰਡੈਕਸ 0.87 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਗਿਰਾਵਟ

ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕ ਨਿਫਟੀ ਇੰਡੈਕਸ 772 ਅੰਕ ਡਿੱਗ ਕੇ 28013 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਈ.ਟੀ. ਇੰਡੈਕਸ ਇੰਡੈਕਸ 'ਚ 0.23 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੈਟਲ, ਆਟੋ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 1.48 ਫੀਸਦੀ, ਆਟੋ ਇੰਡੈਕਸ 1.36 ਫੀਸਦੀ ਡਿੱਗ ਕੇ ਬੰਦ ਹੋਏ ਹਨ।

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਗ੍ਰਾਸਿਮ, ਐਚ.ਸੀ.ਐਲ. ਟੇਕ, ਐਚ.ਯੂ.ਐਲ., ਸਨ ਫਾਰਮਾ, ਰਿਲਾਇੰਸ

ਟਾਪ ਲੂਜ਼ਰਜ਼

ਇੰਡਸਇੰਡ ਬੈਂਕ, ਯੈੱਸ ਬੈਂਕ, ਟਾਟਾ ਮੋਟਰਜ਼, ਗੇਲ, ਵੇਦਾਂਤਾ, ਆਈ.ਸੀ.ਆਈ.ਸੀ.ਆਈ. ਬੈਂਕ