ਲਾਲ ਨਿਸ਼ਾਨ 'ਤੇ ਸ਼ੇਅਰ ਬਜ਼ਾਰ, ਸੈਂਸੈਕਸ 587 ਅੰਕ ਡਿੱਗਾ ਅਤੇ ਨਿਫਟੀ 10741 'ਤੇ ਬੰਦ

08/22/2019 3:54:58 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਭਾਰੀ ਗਿਰਾਵਟ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 587.44 ਅੰਕ ਯਾਨੀ 1.59 ਫੀਸਦੀ ਡਿੱਗ ਕੇ 36,472.93 'ਤੇ ਅਤੇ ਨਿਫਟੀ 177.35 ਅੰਕ ਯਾਨੀ 1.62 ਫੀਸਦੀ ਡਿੱਗ ਕੇ 10,741.35 ਦੇ ਪੱਧਰ 'ਤੇ ਬੰਦ ਹੋਇਆ ਹੈ। ਮਾਹਰਾਂ ਅਨੁਸਾਰ ਕਮਜ਼ੋਰ ਵਿਦੇਸ਼ੀ ਸੰਕੇਤਾਂ ਅਤੇ ਗਲੋਬਲ ਆਰਥਿਕ ਮੰਦੀ ਦੇ ਖਦਸ਼ੇ ਦੇ ਕਾਰਨ ਬਜ਼ਾਰ 'ਚ ਵਿਕਰੀ ਹੋ ਰਹੀ ਹੈ। 

ਸਮਾਲ-ਮਿਡਕੈਪ ਸ਼ੇਅਰਾਂ 'ਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 2.19 ਫੀਸਦੀ ਅਤੇ ਮਿਡਕੈਪ ਇੰਡੈਕਸ 1.35 ਫੀਸਦੀ ਦੀ ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਗਿਰਾਵਟ

ਬੈਂਕ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦੇ ਆਟੋ ਇੰਡੈਕਸ 'ਚ 1.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 670 ਅੰਕ ਡਿੱਗ ਕੇ 27049 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੈਟਲ, ਰਿਐਲਿਟੀ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 3.64 ਫੀਸਦੀ ਅਤੇ ਰਿਐਲਿਟੀ ਇੰਡੈਕਸ 6.73 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਇਆ ਹੈ। 

ਟਾਪ ਗੇਨਰਜ਼

ਬ੍ਰਿਟਾਨਿਆ. ਡਾ. ਰੈੱਡੀਜ਼ ਲੈਬ, ਟੇਕ ਮਹਿੰਦਰਾ, ਟੀਸੀਐਸ, ਐਚਯੂਐਲ, ਐਚਸੀਐਲ ਟੇਕ, ਮਾਰੂਤੀ ਸੁਜ਼ੂਕੀ

ਟਾਪ ਲੂਜ਼ਰਜ਼

ਯੈੱਸ ਬੈਂਕ, ਵੇਦਾਂਤਾ, ਇੰਡੀਆਬੁੱਲਜ਼ ਹਾਊਸਿੰਗ, ਬਜਾਜ ਫਾਇਨਾਂਸ, ਕੋਲ ਇੰਡੀਆ, ਟਾਟਾ ਮੋਟਰਜ਼