ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 300 ਅੰਕ ਟੁੱਟਿਆ ਤੇ ਨਿਫਟੀ 16450 ਦੇ ਪੱਧਰ 'ਤੇ ਬੰਦ

08/20/2021 4:38:28 PM

ਮੁੰਬਈ - ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਲੈ ਕੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 300.17 ਅੰਕ ਭਾਵ 0.54 ਫ਼ੀਸਦੀ ਟੁੱਟ ਕੇ 55,329.32 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 118.35 ਅੰਕ ਭਾਵ 0.71 ਫ਼ੀਸਦੀ ਦੀ ਗਿਰਾਵਟ ਦੇ ਨਾਲ 16,450.50 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਸੈਂਸੈਕਸ ਵਿਚ 1,159.57 ਅੰਕ ਭਾਵ 2.13 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਕੱਲ੍ਹ ਮੁਹੱਰਮ ਦੇ ਮੌਕੇ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਨਹੀਂ ਹੋ ਸਕਿਆ।

ਟਾਟਾ ਸਟੀਲ ਦੇ ਸ਼ੇਅਰ 8.86% ਡਿੱਗੇ

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 7 ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 23 ਸ਼ੇਅਰ ਲਾਲ ਨਿਸ਼ਾਨ' ਤੇ ਬੰਦ ਹੋਏ। ਜਿਸ ਵਿੱਚ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ 4.76% ਅਤੇ ਏਸ਼ੀਅਨ ਪੇਂਟ ਦੇ ਸ਼ੇਅਰ ਲਗਭਗ 3.55% ਦੇ ਵਾਧੇ ਦੇ ਨਾਲ ਬੰਦ ਹੋਏ। ਦੂਜੇ ਪਾਸੇ, ਟਾਟਾ ਸਟੀਲ ਦਾ ਸ਼ੇਅਰ 8.86% ਡਿੱਗ ਗਏ।

ਮੈਟਲ ਇੰਡੈਕਸ ਵਿਚ 5.18 ਫ਼ੀਸਦੀ ਦੀ ਗਿਰਾਵਟ

ਮੈਟਲ ਅਤੇ ਬੈਂਕਿੰਗ ਸ਼ੇਅਰ ਨੇ ਬਾਜ਼ਾਰ ਉੱਤੇ ਦਬਾਅ ਬਣਾਇਆ ਹੈ। ਨੈਸ਼ਨਲ ਸਟਾਕ ਐਕਸਚੇਂਜ 'ਤੇ ਮੈਟਲ ਇੰਡੈਕਸ 5.18 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਇੰਡੈਕਸ ਵਿਚ ਵੇਦਾਂਤਾ ਅਤੇ ਐੱਨ.ਐੱਮ.ਡੀ.ਸੀ. ਦੇ ਸ਼ੇਅਰ 9.94 ਫ਼ੀਸਦੀ , ਵੇਦਾਂਤਾ 9.89 ਫ਼ੀਸਦੀ ਅਤੇ ਟਾਟਾ ਸਟੀਲ ਦੇ ਸ਼ੇਅਰ 'ਚ 8 ਫ਼ੀਸਦੀ ਦੀ ਗਿਰਾਵਟ ਰਹੀ। ਇਸ ਦੇ ਨਾਲ ਆਈ.ਡੀ.ਐੱਫ.ਸੀ. ਫਰਸਟ ਬੈਂਕ ਦੇ ਸ਼ੇਅਰ 6.72 ਦੀ ਗਿਰਾਵਟ ਦੇ ਨਾਲ ਬੰਦ ਹੋਏ।

ਟਾਪ ਗੇਨਰਜ਼

ਬਜਾਜ ਫਾਈਨਾਂਸ, ਬ੍ਰਿਟਾਨਿਆ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਨੇਸਲੇ ਇੰਡੀਆ

ਟਾਪ ਲੂਜ਼ਰਜ਼

ਹਿੰਡਾਲਕੋ, ਟਾਟਾ ਮੋਟਰਜ਼, ਟਾਟਾ ਸਟੀਲ, ਜੇ.ਐਸ.ਡਬਲਯੂ. ਸਟੀਲ ,ਯੂ.ਪੀ.ਐਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur