ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੈਕਸ 24 ਅੰਕ ਡਿੱਗਿਆ

10/18/2017 4:12:19 PM

ਨਵੀਂ ਦਿੱਲੀ—ਸ਼ੁਰੂਆਤੀ ਕਾਰੋਬਾਰ ਦੌਰਾਨ ਘਰੇਲੂ ਬਾਜ਼ਾਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। ਅੱਜ ਸੈਂਸੈਕਸ 91 ਅੰਕ ਡਿੱਗ ਕੇ 32519 ਅੰਕ 'ਤੇ ਅਤੇ ਨਿਫਟੀ 25 ਅੰਕ ਡਿੱਗ ਕੇ 10209 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 24.81 ਅੰਕ ਭਾਵ 0.08 ਫੀਸਦੀ ਘੱਟ ਕੇ 32,584.35 'ਤੇ ਅਤੇ ਨਿਫਟੀ 23.60 ਅੰਕ ਭਾਵ 0.23 ਫੀਸਦੀ ਘੱਟ ਕੇ 10,210.85 'ਤੇ ਬੰਦ ਹੋਇਆ ਹੈ।

ਦਿਨ ਭਰ ਦਬਾਅ ਅਤੇ ਲਾਲ ਨਿਸ਼ਾਨ 'ਚ ਰਹਿਣ ਤੋਂ ਬਾਅਦ ਆਖਿਰਕਾਰ ਬਾਜ਼ਾਰ ਗਿਰਾਵਟ 'ਤੇ ਬੰਦ ਹੋਏ। ਨਿਫਟੀ ਨੇ ਜਿਵੇਂ-ਜਿਵੇਂ 10200 ਦਾ ਪੱਧਰ ਬਚਾਇਆ ਤਾਂ ਸੈਂਸੈਕਸ 'ਚ ਕਰੀਬ 25 ਅੰਕ ਦੀ ਗਿਰਾਵਟ ਰਹੀ। ਵੀਕਲੀ ਐਕਸਪਾਇਰੀ ਦੇ ਦਿਨ ਬੈਂਕ ਨਿਫਟੀ 'ਚ ਵੱਡੀ ਗਿਰਾਵਟ ਆਈ ਅਤੇ ਇੰਡੈਕਸ 1.5 ਫੀਸਦੀ ਟੁੱਟਿਆ ਅਤੇ ਪੂਰੇ ਬਾਜ਼ਾਰ ਨੂੰ ਵੀ ਇਸ ਨੇ ਹੇਠਾਂ ਖਿੱਚਿਆ। ਐਕਸਿਸ ਬੈਂਕ ਦਾ ਸ਼ੇਅਰ ਅੱਜ 8 ਫੀਸਦੀ ਡਿੱਗ ਕੇ ਬੰਦ ਹੋਇਆ। ਬਾਜ਼ਾਰ ਦੀ ਇਹ ਗਿਰਾਵਟ ਹੋਰ ਵੱਡੀ ਹੁੰਦੀ ਜੇਕਰ ਰਿਲਾਇੰਸ ਨੇ ਮਜ਼ਬੂਤੀ ਨਾ ਦਿਖਾਈ ਹੁੰਦੀ। ਅੱਜ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ 4 ਫੀਸਦੀ ਚੜ੍ਹ ਕੇ ਬੰਦ ਹੋਇਆ। ਕੱਲ੍ਹ ਦੀਵਾਲੀ 'ਤੇ ਬਾਜ਼ਾਰ 1 ਘੰਟੇ ਦੀ ਮਹੂਰਤ ਟ੍ਰੇਡਿੰਗ ਦੇ ਲਈ ਖੁੱਲ੍ਹੇਗਾ। ਉਸ ਤੋਂ ਬਾਅਦ 3 ਦਿਨ ਦੀ ਛੁੱਟੀ ਰਹੇਗੀ। ਅੱਜ ਬਾਜ਼ਾਰ 'ਚ ਡਿੱਗਣ ਵਾਲਿਆਂ 'ਚ ਬੈਂਕ ਸ਼ੇਅਰ ਸਭ ਤੋਂ ਅੱਗੇ ਸਨ ਜਿਨ੍ਹਾਂ 'ਚੋਂ ਐਕਸਿਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਇੰਫਰਾਟੈਲ, ਸਿਪਲਾ ਅਤੇ ਯਸ਼ ਬੈਂਕ ਸ਼ਾਮਲ ਹਨ, ਉਧਰ ਚੜ੍ਹਣ ਵਾਲਿਆਂ 'ਚ ਰਿਲਾਇੰਸ ਇੰਡਸਟਰੀਜ਼, ਪਾਵਰ ਗ੍ਰਿਡ, ਇੰਡੀਆ ਬੁਲਸ ਹਾਊਸਿੰਗ ਫਾਈਨੈਂਸ, ਓ. ਐੱਨ. ਜੀ. ਸੀ. ਅਤੇ ਵਿਪੋਰ ਸ਼ਾਮਲ ਹਨ।
ਅੱਜ ਦੇ ਟਾਪ ਗੇਨਰ

GMDCLTD    
GHCL    
NCC    
BBTC    
BOMDYEING
ਅੱਜ ਦੇ ਟਾਪ ਲੂਸਰ

AXISBANK    
RELIGARE    
DENABANK    
CRISIL    
DBL