ਲਾਲ ਨਿਸ਼ਾਨ ''ਤੇ ਬੰਦ ਹੋਇਆ ਬਾਜ਼ਾਰ, ਸੈਂਸੇਕਸ 14 ਅੰਕ ਡਿੱਗਿਆ

06/20/2017 4:39:52 PM

ਨਵੀਂਦਿੱਲੀ— ਘਰੇਲੂ ਬਾਜ਼ਾਰਾਂ 'ਚ ਅੱਜ ਸੁਸਤੀ ਦਾ ਮੂਡ ਨਜ਼ਰ ਆਇਆ, ਹਾਲਾਂਕਿ ਬਾਜ਼ਾਰ ਹਲਕੇ ਵਾਧੇ ਦੇ ਨਾਲ ਖੁੱਲੇ ਸਨ। ਪਰ ਦੁਪਹਿਰ ਦੇ ਬਾਅਦ 'ਚ ਉੱਪਰੀ ਸਤਰਾਂ 'ਤੇ ਵਿਕਰੀ ਦਾ ਦਬਾਅ ਨਜ਼ਰ ਆਇਆ ਅਤੇ ਸੈਂਸੇਕਸ ਦੇ ਨਾਲ  ਨਿਫਟੀ ਨੇ ਆਪਣੀ ਸਾਰੀ ਤੇਜੀ ਗਵਾ ਦਿੱਤੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੇਕਸ 14.04 ਅੰਕ ਭਾਵ0.04 ਫੀਸਦੀ ਘੱਟ ਕੇ 31,297.53 'ਤੇ ਅਤੇ ਨਿਫਟੀ 4.05 ਯਾਨੀ 0.04 ਅੰਕ ਘੱਟ ਕੇ  9,653.50 'ਤੇ ਬੰਦ ਹੋਇਆ ਹੈ।
-ਮਿਡਕੈਪ ਇੰਡੇਕਸ 'ਚ ਵਾਧਾ
ਹਾਲਾਂਕਿ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਥੋੜੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ ਐੱਸ ਈ ਦਾ ਮਿਡਕੈਪ ਇੰਡੇਕਸ 28 ਅੰਕ ਵੱਧ ਕੇ ਬੰਦ ਹੋਇਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੇਕਸ 'ਚ 0.1 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਬੀ.ਐੱਸ.ਈ. ਸਮਾਲਕੈਪ ਇੰਡੇਕਸ 'ਚ 0.2 ਫੀਸਦੀ ਦੀ ਤੇਜੀ ਦੇ ਨਾਲ ਬੰਦ ਹੋਇਆ ਹੈ।
-ਬੈਂਕ ਨਿਫਟੀ 'ਚ ਵੀ ਗਿਰਾਵਟ
ਆਈ.ਟੀ.ਮੇਟਲ ਕਨਜ਼ਿਊਮਰ ਖਪਤਕਾਰ ਤੇਲ ਅਤੇ ਗੈਸ ਅਤੇ ਰਿਅਲਟੀ ਸ਼ੇਅਰਾਂ 'ਚ ਖਰੀਦਦਾਰੀ ਦਿੱਖੀ ਹੈ। ਨਿਫਟੀ ਦਾ ਆਈ.ਟੀ ਇੰਡੇਕਸ 0.9 ਫੀਸਦੀ ਮਜ਼ਬੂਤ ਹੋ ਕੇ ਬੰਦ ਹੋਇਆ ਹੈ ਉੱਥੇ ਹੀ ਬੀ ਐੱਸ ਈ ਦੇ ਕਨਜ਼ਿਊਮਰ ਖਪਤਕਾਰ ਇੰਡੇਕਸ 'ਚ 1 ਫੀਸਦੀ ,ਤੇਲ ਅਤੇ ਗੈਸ ਇੰਡੇਕਸ 'ਚ 0.5 ਫੀਸਦੀ ਅਤੇ ਮੇਟਲ ਇੰਡੇਕਸ 'ਚ 0.2 ਫੀਸਦੀ ਦੀ ਤੇਜੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.2 ਫੀਸਦੀ ਤੱਕ ਡਿੱਗ ਕੇ 23,698 ਦੇ ਸਤਰ 'ਤੇ ਬੰਦ ਹੋਇਆ ਹੈ ਇਸਦੇ ਇਲਾਵਾ ਐਫ ਐਮ ਸੀ ਜੀ ਮੀਡੀਆ ਅਤੇ ਪਾਵਰ ਸ਼ੇਅਰਾਂ 'ਚ ਵੀ ਵਿਕਰੀ ਦਿੱਖੀ ਹੈ।