ਬਾਜ਼ਾਰ ''ਚ ਵਿਕਰੀ ਦਾ ਮਾਹੌਲ, ਸੈਂਸੈਕਸ 1172 ਅੰਕ ਟੁੱਟਿਆ, ਨਿਫਟੀ 17174 ''ਤੇ ਹੋਇਆ ਬੰਦ

04/18/2022 4:03:31 PM

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 1172.19 (2.01%) ਅੰਕ ਡਿੱਗ ਕੇ 57,166 'ਤੇ ਜਦੋਂ ਕਿ ਨਿਫਟੀ 302 (1.73%) ਅੰਕ ਡਿੱਗ ਕੇ 17,173.65 'ਤੇ ਬੰਦ ਹੋਇਆ। ਸੈਂਸੈਕਸ ਦੇ ਵਾਧੇ ਵਾਲੇ ਸ਼ੇਅਰਾਂ ਵਿਤ ਐੱਨ.ਟੀ.ਪੀ.ਸੀ., ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ ਹਿੰਦੁਸਤਾਨ ਯੂਨੀਲੀਵਰ ਸ਼ਾਮਲ ਹਨ। ਬਾਜ਼ਾਰ 'ਚ ਗਿਰਾਵਟ ਦਾ ਕਾਰਨ ਮਹਿੰਗਾਈ ਦਾ ਡਰ, ਚੀਨ 'ਚ ਵਧਦੇ ਕੋਰੋਨਾ ਮਾਮਲੇ ਅਤੇ ਰੂਸ 'ਤੇ ਲਗਾਈ ਗਈ ਪਾਬੰਦੀ ਹੈ।

ਸੈਂਸੈਕਸ 1000 ਅੰਕਾਂ ਦੀ ਗਿਰਾਵਟ ਨਾਲ 57,338 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ 292 ਅੰਕ ਫਿਸਲ ਕੇ 17,183 'ਤੇ ਖੁੱਲ੍ਹਿਆ। ਅੱਜ ਸਭ ਤੋਂ ਵੱਧ ਗਿਰਾਵਟ ਬੈਂਕ, ਆਈਟੀ, ਵਿੱਤੀ ਸੇਵਾਵਾਂ ਅਤੇ ਮੀਡੀਆ ਦੇ ਸ਼ੇਅਰਾਂ ਵਿੱਚ ਹੋਈ।

ਮਿਡ ਅਤੇ ਸਮਾਲ ਕੈਪਸ ਵੀ ਡਿੱਗੇ

ਬੀਐਸਈ ਦੇ ਮਿਡ ਕੈਪ ਅਤੇ ਸਮਾਲ ਕੈਪ ਵਿੱਚ 400 ਤੋਂ ਵੱਧ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਿਡਕੈਪ 'ਚ ਅਡਾਨੀ ਪਾਵਰ, ਆਇਲ, NHPC, BEL, HAL, ਵਰੁਣ ਬੇਵਰੇਜ ਅਤੇ JSW ਐਨਰਜੀ ਵਿਚ ਵਾਧਾ ਦੇਖਣ ਨੂੰ ਮਿਲਿਆ। ਜਦੋਂ ਕਿ ਵੋਲਟਾਸ, ਸਨ ਟੀਵੀ, ਲੋਢਾ, ਯੈੱਸ ਬੈਂਕ, ਮਾਈਂਡ ਟ੍ਰੀ, ਬਜਾਜ ਹੋਲਡਿੰਗ ਵਿੱਚ ਗਿਰਾਵਟ ਦਰਜ ਕੀਤੀ ਗਈ। ਸਮਾਲ ਕੈਪ ਵਿਚ ਵਿੰਡ ਲਾਸ ਬਾਇਓਟੈਕ , ਜਿੰਦਲ ਵਰਲਡ ਵਾਈਡ ਉੱਤਮ ਸ਼ੂਗਰ ਵਿੱਚ ਵਾਧਾ ਦੇਖਣ ਨੂੰ  ਮਿਲਿਆ ਹੈ।

ਐਫਐਮਸੀਜੀ ਨੂੰ ਛੱਡ ਕੇ ਸਾਰੇ ਸੈਕਟਰਾਂ ਵਿੱਚ ਗਿਰਾਵਟ

ਨਿਫਟੀ ਦੇ 11 ਸੈਕਟਰਲ ਸੂਚਕਾਂਕ 'ਚੋਂ 1 ਉੱਪਰ ਅਤੇ 10 ਹੇਠਾਂ ਹਨ। ਐਫਐਮਸੀਜੀ ਸੂਚਕਾਂਕ ਵਿੱਚ ਮਾਮੂਲੀ ਵਾਧਾ ਹੋਇਆ ਹੈ। ਦੂਜੇ ਪਾਸੇ ਰੀਅਲਟੀ, ਮੈਟਲ, ਫਾਰਮਾ, ਆਈ.ਟੀ., ਮੀਡੀਆ, ਆਟੋ, ਬੈਂਕ, ਵਿੱਤੀ ਸੇਵਾਵਾਂ ਅਤੇ ਪ੍ਰਾਈਵੇਟ ਬੈਂਕ 'ਚ ਗਿਰਾਵਟ ਦਰਜ ਕੀਤੀ ਗਈ ਹੈ। ਜਿਨ੍ਹਾਂ ਸੈਕਟਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਆਈ, ਉਨ੍ਹਾਂ ਵਿੱਚ ਆਈਟੀ, ਪੀਐਸਯੂ ਬੈਂਕ ਅਤੇ ਮੀਡੀਆ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur