ਬਾਜ਼ਾਰ ''ਚ ਭਾਰੀ ਗਿਰਾਵਟ, ਸੈਂਸੈਕਸ 336 ਅਤੇ ਨਿਫਟੀ 91 ਅੰਕ ਡਿੱਗ ਕੇ ਬੰਦ

01/23/2019 4:19:13 PM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 336.17 ਅੰਕ ਭਾਵ 0.92 ਫੀਸਦੀ ਵਧ ਕੇ 36,108.47 ਅਤੇ ਨਿਫਟੀ 91.25 ਅੰਕ ਭਾਵ 0.84 ਫੀਸਦੀ ਵਧ ਕੇ 10,831.50 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਚ ਉਤਾਰ-ਚੜ੍ਹਾਅ ਦੀ ਧਾਰਨਾ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਵੀ ਦਿਸ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਬੁੱਧਵਾਰ ਨੂੰ ਸੈਂਸੈਕਸ ਅਤੇ ਨਿਫਟੀ 'ਚ ਰਲਿਆ-ਮਿਲਿਆ ਰੁਖ ਦੇਖਿਆ ਜਾ ਰਿਹਾ ਹੈ। ਬ੍ਰੋਕਰਾਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦਾ ਅਸਰ ਵੀ ਬਾਜ਼ਾਰ ਦੀ ਧਾਰਨਾ 'ਤੇ ਪਿਆ ਹੈ।
ਸਵੇਰੇ ਬੀ.ਐੱਸ.ਈ. ਦੇ 30 ਕੰਪਨੀਆਂ ਵਾਲਾ ਸ਼ੇਅਰ ਸੂਚਕਾਂਕ ਸੈਂਸੈਕਸ 13.51 ਅੰਕ ਭਾਵ 0.04 ਫੀਸਦੀ ਘਟ ਕੇ 36,431.13 'ਤੇ ਚੱਲ ਰਿਹਾ ਹੈ। ਪਿਛਲੇ ਦਿਨ ਦੇ ਕਾਰੋਬਾਰ 'ਚ ਇਹ 134.32 ਅੰਕ ਡਿੱਗ ਗਿਆ ਸੀ। ਇਸ ਤਰ੍ਹਾਂ ਐੱਨ.ਐੱਸ.ਈ. ਦਾ ਨਿਫਟੀ 10,942.55 ਤੋਂ 10,914.60 ਅੰਕ ਦੇ ਵਿਚਕਾਰ ਰਹਿਣ ਦੇ ਬਾਅਦ 10,922.65 ਅੰਕ 'ਤੇ ਚੱਲ ਰਿਹਾ ਹੈ। 
 

Aarti dhillon

This news is Content Editor Aarti dhillon