ਸੈਂਸੈਕਸ ਨੇ ਲਗਾਈ ਟ੍ਰਿਪਲ ਸੈਂਚੁਰੀ, ਨਿਫਟੀ 9900 ਦੇ ਕਰੀਬ ਬੰਦ

08/16/2017 4:30:06 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਜਮ੍ਹ ਕੇ ਖਰੀਦਦਾਰੀ ਨਜ਼ਰ ਆਈ। ਕਾਰੋਬਾਰ ਦੌਰਾਨ ਨਿਫਟੀ 9900 ਦੇ ਪਾਰ ਨਿਕਲ ਗਿਆ। ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ 'ਚ ਉੱਪਰੀ ਪੱਧਰਾਂ ਨਾਲ ਹਲਕੀ ਮੁਨਾਫਾ ਵਸੂਲੀ ਨਜ਼ਰ ਆਈ ਸੀ ਅਤੇ ਬਾਜ਼ਾਰ ਲਾਲ ਨਿਸ਼ਾਨ 'ਚ ਚਲਿਆ ਗਿਆ ਸੀ। ਪਰ ਹੇਠਲੇ ਪੱਧਰਾਂ ਤੋਂ ਥੋੜ੍ਹੀ ਦੇਰ ਬਾਅਦ ਹੀ ਜ਼ੋਰਦਾਰ ਖਰੀਦਦਾਰੀ ਵਾਪਸ ਆਈ। ਅੱਜ ਐੱਫ. ਐੱਮ. ਸੀ. ਜੀ. ਮੈਟਲ, ਬੈਂਕ, ਆਟੋ, ਫਾਰਮਾ 'ਚ ਚੰਗੀ ਤੇਜ਼ੀ ਰਹੀ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 322 ਅਤੇ ਨਿਫਟੀ 103 ਅੰਤ ਉਛਾਲ ਨਾਲ ਬੰਦ ਹੋਇਆ। 
ਸ਼ੇਅਰ ਬਾਜ਼ਾਰ 'ਚ ਅੱਜ ਖਰੀਦਦਾਰੀ ਦਾ ਜੋਸ਼ ਨਜ਼ਰ ਆਇਆ। ਨਿਫਟੀ 'ਤੇ ਚੜਨ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਟੇਕ ਮਹਿੰਦਰਾ 'ਚ 4 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਰਹੀ। ਉਧਰ ਬੈਂਕ ਆਫ ਬੜੌਦਾ ਦੇ ਸ਼ੇਅਰ 'ਚ ਵੀ ਫੀਸਦੀ ਤੋਂ ਜ਼ਿਆਦਾ ਦਾ ਉਛਾਲ ਰਿਹਾ। ਉਧਰ ਸਿਪਲਾ 'ਚ ਵੀ ਸ਼ਾਨਦਾਰ ਤੇਜ਼ੀ ਰਹੀ। ਉਧਰ ਦੂਜੇ ਪਾਸੇ ਜੇਕਰ ਡਿੱਗਣ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਏਸ਼ੀਅਨ ਪੇਂਟ, ਪਾਵਰ ਗ੍ਰਿਡ ਅਤੇ ਐੱਨ. ਟੀ. ਪੀ. ਸੀ. 'ਚ ਗਿਰਾਵਟ ਦਾ ਰੁਝਾਨ ਰਿਹਾ। 
ਬਾਜ਼ਾਰ 'ਚ ਕਾਰੋਬਾਰ ਦੇ ਇਸ ਦੌਰਾਨ ਦਿੱਗਜ ਸ਼ੇਅਰਾਂ 'ਚ ਟਾਟਾ ਮੋਟਰਸ, ਸਿਪਲਾ, ਐੱਚ. ਯੂ. ਐੱਲ., ਆਈ. ਟੀ. ਸੀ. , ਸਨਫਾਰਮਾ, ਟੇਕ ਮਹਿੰਦਰਾ, ਬੀ. ਓ. ਬੀ. ਅਤੇ ਟਾਟਾ ਪਾਵਰ ਸਭ ਤੋਂ ਵਧ 4.4 ਤੋਂ 2.6 ਫੀਸਦੀ ਤੱਕ ਵਧੇ ਹਨ। ਹਾਲਾਂਕਿ ਐੱਨ. ਟੀ. ਪੀ. ਸੀ.,ਲਿਊਪਿਨ, ਏਸ਼ੀਅਨ ਪੇਂਟਸ, ਓ. ਐੱਨ. ਜੀ. ਸੀ., ਲਾਸਰਨ ਯਸ਼ ਬੈਂਕ, ਪਾਰ ਗ੍ਰਿਡ ਅਤੇ ਇੰਫੋਸਿਸ ਵਰਗੇ ਦਿੱਗਜ ਸ਼ੇਅਰਾਂ 'ਚ 1.1-0.4 ਫੀਸਦੀ ਦੀ ਕਮਜ਼ੋਰੀ ਆਈ ਹੈ।