ਸੈਂਸੈਕਸ 71 ਅੰਕ ਟੁੱਟਾ, ਨਿਫਟੀ 10,360 'ਤੇ ਬੰਦ, PNB ਦੇ ਸਟਾਕ 'ਚ ਰਿਕਵਰੀ

02/20/2018 3:57:08 PM

ਮੁੰਬਈ— ਏਸ਼ੀਆਈ ਬਾਜ਼ਾਰਾਂ 'ਚ ਵਧੀ ਗਿਰਾਵਟ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਬੰਦ ਹੋਏ ਹਨ। ਬੀ. ਐੱਸ. ਈ. ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 71.07 ਅੰਕ ਦੀ ਗਿਰਾਵਟ ਨਾਲ 33913.94 'ਤੇ ਬੰਦ ਹੋਇਆ ਹੈ। ਉੱਥੇ ਹੀ ਐੱਨ. ਐੱਸ. ਈ. ਦਾ ਪ੍ਰਮੱਖ ਸੂਚਕ ਅੰਕ ਨਿਫਟੀ ਮਾਮੂਲੀ 18 ਅੰਕ ਡਿੱਗ ਕੇ 10,360.40 'ਤੇ ਬੰਦ ਹੋਇਆ ਹੈ। ਹਾਲਾਂਕਿ ਬਾਜ਼ਾਰ 'ਚ ਅੱਜ ਹਲਕੀ ਰਿਕਵਰੀ ਦੇਖਣ ਨੂੰ ਮਿਲੀ ਹੈ। ਪੀ. ਐੱਨ. ਬੀ. ਦਾ ਸ਼ੇਅਰ ਮਾਮੂਲੀ 0.80 ਪੈਸੇ ਵਧ ਕੇ 117.20 ਰੁਪਏ 'ਤੇ ਬੰਦ ਹੋਇਆ ਹੈ। ਉੱਥੇ ਹੀ, ਬੈਂਕ ਨਿਫਟੀ 'ਚ ਕੈਨਰਾ ਬੈਂਕ, ਬੈਂਕ ਆਫ ਬੜੌਦਾ ਅਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਹਲਕੀ ਤੇਜ਼ੀ ਨਾਲ ਵਧ ਕੇ ਬੰਦ ਹੋਏ ਹਨ। ਇਸ ਦੇ ਇਲਾਵਾ ਇੰਡਸਇੰਡ ਬੈਂਕ, ਆਈ. ਸੀ. ਆਈ. ਸੀ. ਬੈਂਕ., ਐੱਚ. ਡੀ. ਐੱਫ. ਸੀ. ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਅਤੇ ਫੈਡਰਲ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਉੱਥੇ ਹੀ, ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਦਬਾਅ ਦੇਖਣ ਨੂੰ ਮਿਲਿਆ ਹੈ।ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ ਸਪਾਟ ਹੋ ਕੇ 16,419 ਦੇ ਪੱਧਰ 'ਤੇ ਬੰਦ ਹੋਇਆ ਹੈ।ਨਿਫਟੀ ਦਾ ਮਿਡਕੈਪ-100 ਇੰਡੈਕਸ ਵੀ ਸਪਾਟ ਹੋ ਕੇ 19,487 ਦੇ ਪੱਧਰ 'ਤੇ ਬੰਦ ਹੋਇਆ ਹੈ।ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.15 ਫੀਸਦੀ ਡਿੱਗ ਕੇ 17,831 ਦੇ ਪੱਧਰ 'ਤੇ ਬੰਦ ਹੋਇਆ ਹੈ।
ਐੱਨ. ਐੱਸ. ਈ. 'ਤੇ ਟਾਪ 5 ਸਟਾਕ
ਐੱਨ. ਐੱਸ. ਈ. 'ਤੇ ਟਾਪ 5 ਸਟਾਕ 'ਚ ਅੰਬੂਜਾ ਸੀਮੈਂਟ ਲਿਮਟਿਡ, ਵੇਦਾਂਤਾ ਲਿਮਟਿਡ, ਕੋਲ ਇੰਡੀਆ ਲਿਮਟਿਡ, ਭਾਰਤੀ ਇੰਫਰਾਟੈੱਲ, ਏਸ਼ੀਅਨ ਪੇਂਟਸ ਲਿਮਟਿਡ ਮਜ਼ਬੂਤੀ ਨਾਲ ਬੰਦ ਹੋਏ ਹਨ।
ਬੀ. ਐੱਸ. ਈ. 'ਤੇ ਟਾਪ-5 ਸਟਾਕ
ਬੀ. ਐੱਸ. ਈ. 'ਤੇ ਟਾਪ-5 ਸਟਾਕ 'ਚ ਜਿੰਦਲ ਸਾਅ ਲਿਮਟਿਡ, ਫੋਰਟਿਸ ਹੈਲਥ ਕੇਅਰ ਲਿਮਟਿਡ, ਸਿੰਡੀਕੇਟ ਬੈਂਕ, ਅਪੋਲੋ ਟਾਇਰਸ ਲਿਮਟਿਡ, ਆਈ. ਡੀ. ਬੀ. ਆਈ. ਬੈਂਕ ਮਜ਼ਬੂਤੀ ਨਾਲ ਬੰਦ ਹੋਏ ਹਨ।