ਸੈਂਸੈਕਸ 34,381 'ਤੇ, ਨਿਫਟੀ 10,550 ਦੇ ਪਾਰ ਖੁੱਲ੍ਹਾ

04/17/2018 9:36:48 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 76.37 ਅੰਕ ਚੜ੍ਹ ਕੇ 34,381 ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 29 ਅੰਕ ਦੀ ਮਜ਼ਬੂਤੀ ਨਾਲ 10,557.30 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਅਤੇ ਐੱਨ. ਐੱਸ. ਈ.-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 9-10 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਜਾਪਾਨ ਦਾ ਬਾਜ਼ਾਰ ਸ਼ੰਘਾਈ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਪਾਟ ਹੋ ਕੇ ਕਾਰੋਬਾਰ ਕਰਦੇ ਦੇਖੇ ਗਏ। ਏਸ਼ੀਆਈ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਲਾਰਜ ਕੈਪ-ਮਿਡ ਕੈਪ 'ਚ ਦਾਇਰੇ 'ਚ ਕਾਰੋਬਾਰ
ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਮੈਟਲ ਸੈਕਟਰ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਬੀ. ਐੱਸ. ਈ. ਲਾਰਜ ਕੈਪ ਇੰਡੈਕਸ 0.15 ਫੀਸਦੀ ਦੀ ਤੇਜ਼ੀ ਨਾਲ 4,119.93 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ, ਜ਼ਿਆਦਾਤਰ ਸਟਾਕ 'ਚ ਸਪਾਟ ਕਾਰੋਬਾਰ ਕਾਰਨ ਲਾਰਜ ਕੈਪ ਇੰਡਕੈਸ 'ਤੇ ਦਬਾਅ ਦੇਖਣ ਨੂੰ ਮਿਲਿਆ। ਉੱਥੇ ਹੀ, ਮਿਡ ਕੈਪ ਇੰਡੈਕਸ 'ਚ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 16,800 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦੋਂ ਕਿ ਸਮਾਲ ਕੈਪ ਵੀ ਦਾਇਰੇ 'ਚ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਬੀ. ਐੱਸ. ਈ. ਸਮਾਲ ਕੈਪ 0.28 ਫੀਸਦੀ ਦੀ ਤੇਜ਼ੀ ਨਾਲ ਵਧ ਕੇ 18,133 ਦੇ ਨੇੜੇ-ਤੇੜੇ ਕਾਰੋਬਾਰ ਕਰਦਾ ਦੇਖਣ ਮਿਲਿਆ। ਇਸ ਦੇ ਇਲਾਵਾ ਐੱਨ. ਐੱਸ. ਈ. 'ਤੇ ਨਿਫਟੀ ਮਿਡ ਕੈਪ-100 'ਚ 0.30 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ 'ਚ 70 ਸਟਾਕ ਤੇਜ਼ੀ ਨਾਲ ਜਦੋਂ ਕਿ 30 ਗਿਰਾਵਟ 'ਚ ਕਾਰੋਬਾਰ ਕਰਦੇ ਨਜ਼ਰ ਆਏ।

ਸੈਂਸੈਕਸ-ਨਿਫਟੀ ਦੇ ਟਾਪ ਸਟਾਕ
ਸ਼ੁਰੂਆਤੀ ਕਾਰੋਬਾਰ ਦੌਰਾਨ ਨਿਫਟੀ ਅਤੇ ਸੈਂਸੈਕਸ 'ਤੇ ਪਾਵਰ ਗ੍ਰਿਡ ਕਾਰਪ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੇ ਇਲਾਵਾ ਨਿਫਟੀ 'ਤੇ ਹਿੰਡਾਲਕੋ, ਆਈਡੀਆ ਅਤੇ ਲੁਪਿਨ ਦੇ ਸਟਾਕ ਤੇਜ਼ੀ 'ਚ ਕਾਰੋਬਾਰ ਕਰਦੇ ਨਜ਼ਰ ਆਏ। ਉੱਥੇ ਹੀ, ਸੈਂਸੈਕਸ 'ਚ ਐੱਨ. ਟੀ. ਪੀ. ਸੀ., ਅਡਾਣੀ ਪੋਰਟਸ ਅਤੇ ਟਾਟਾ ਮੋਟਰਜ਼ ਦੇ ਸਟਾਕ ਟਾਪ ਸ਼ੇਅਰਾਂ 'ਚ ਕਾਰੋਬਾਰ ਕਰਦੇ ਦੇਖਣ ਨੂੰ ਮਿਲੇ।