ਹਰੇ ਨਿਸ਼ਾਨ 'ਤੇ ਖੁੱਲਾ ਸ਼ੇਅਰ ਬਾਜ਼ਾਰ, ਸੈਂਸੈਕਸ ਅਤੇ ਨਿਫਟੀ 'ਚ ਮਾਮੂਲੀ ਵਾਧਾ

04/16/2021 10:53:00 AM

ਮੁੰਬਈ - ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਅੱਜ ਸ਼ੁੱਕਰਵਾਰ ਨੂੰ ਬਾਜ਼ਾਰ ਹਰੇ ਨਿਸ਼ਾਨ ਨਾਲ ਖੁੱਲ੍ਹਿਆ ਜਦੋਂ ਕਿ ਬੰਬਈ ਸਟਾਕ ਐਕਸਚੇਂਜ ਇੰਡੈਕਸ ਸੈਂਸੈਕਸ 104.03 ਅੰਕਾਂ ਦੇ ਵਾਧੇ ਨਾਲ 48,907.71 ਅੰਕ ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨਿਫਟੀ ਵੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 31.80 ਅੰਕਾਂ ਦੇ ਵਾਧੇ ਦੇ ਨਾਲ 14,613.25 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਸੇਕਸ ਉਤਰਾਅ ਚੜ੍ਹਾਅ ਵਿਚਕਾਰ 48,803 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 76 ਅੰਕ ਦੇ ਵਾਧੇ ਨਾਲ 14,581 ਦੇ ਪੱਧਰ 'ਤੇ ਬੰਦ ਹੋਇਆ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 15 ਲੱਖ ਨੂੰ ਪਾਰ ਕਰ ਗਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 1,100 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ।

ਸ਼ੁੱਕਰਵਾਰ ਨੂੰ ਮਾਰਕੀਟ ਖੁੱਲਣ ਸਮੇਂ ਕੁੱਲ 1,847 ਕੰਪਨੀਆਂ ਦੇ ਸ਼ੇਅਰ ਕਾਰੋਬਾਰ ਕਰ ਰਹੇ ਸਨ। ਇਨ੍ਹਾਂ ਵਿਚੋਂ 1,144 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 606 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅੱਜ ਮਾਰਕੀਟ ਕੈਪ ਵਧ ਕੇ 2,04,99,374.90 ਰੁਪਏ ਹੋ ਗਿਆ ਹੈ। 

ਟਾਪ ਗੇਨਰਜ਼

ਵਿਪਰੋ , ਏਸ਼ੀਅਨ ਪੇਂਟ,ਟੈਕਏਮ, ਮਾਰੂਤੀ 

ਟਾਪ ਲੂਜ਼ਰਜ਼

ਸਨ ਫਾਰਮਾ, ਓ.ਐੱਨ.ਜੀ.ਸੀ., ਰਿਲਾਇੰਸ , ਅਡਾਨੀ ਪੋਰਟ 

ਯੂ.ਐੱਸ ਸ਼ੇਅਰ ਬਾਜ਼ਾਰ ਦਾ ਹਾਲ 

ਵੀਰਵਾਰ ਨੂੰ ਯੂ.ਐਸ. ਦੇ ਬਾਜ਼ਾਰ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਡਾਓ ਜੋਨਸ 305.10 ਅੰਕ ਭਾਵ 0.90% ਦੀ ਤੇਜ਼ੀ ਨਾਲ 34,036.00 'ਤੇ ਬੰਦ ਹੋਇਆ। ਨੈਸਡੈੱਕ 1.31% ਦੀ ਤੇਜ਼ੀ ਨਾਲ 180.92 ਅੰਕਾਂ ਵਧ ਕੇ 14,038.80 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ.ਐਂਡ.ਪੀ. 500 ਇੰਡੈਕਸ 45.76 ਅੰਕ ਉੱਪਰ 4,170.42 ਦੇ ਪੱਧਰ 'ਤੇ ਬੰਦ ਹੋਇਆ ਹੈ। ਉਸੇ ਸਮੇਂ, ਫਰਾਂਸ ਅਤੇ ਜਰਮਨੀ ਦੇ ਬਾਜ਼ਾਰ ਵੀ  ਵਾਧੇ ਦੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur