ਗਿਰਾਵਟ ਦੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਦੋਵੇਂ ਫਿਸਲੇ

02/08/2019 10:02:06 AM

ਮੁੰਬਈ—ਕਾਰੋਬਾਰੀ ਸੈਸ਼ਨ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ। ਬੀ.ਐੱਸ.ਈ. ਦਾ 31 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸੈਂਸੈਕਸ 97.50 ਅੰਕ (0.26 ਫੀਸਦੀ) ਦੀ ਗਿਰਾਵਟ ਦੇ ਨਾਲ 36,873.59 'ਤੇ ਖੁੱਲ੍ਹਿਆ। ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ 50 ਕੰਪਨੀਆਂ ਦੇ ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਨਿਫਟੀ 45.90 ਅੰਕ (0.41 ਫੀਸਦੀ) ਡਿੱਗ ਕੇ 11,023.50 'ਤੇ ਖੁੱਲ੍ਹਿਆ। 
ਸਵੇਰੇ 9.20 ਵਜੇ ਬੀ.ਐੱਸ.ਈ. 137.84 ਅੰਕਾਂ ਜਾਂ 0.37 ਫੀਸਦੀ ਦੀ ਗਿਰਾਵਟ ਦੇ ਨਾਲ 36,833.00 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਐੱਨ.ਐੱਸ.ਈ. 44.30 ਅੰਕ ਭਾਵ 0.40 ਫੀਸਦੀ ਦੀ ਗਿਰਾਵਟ ਦੇ ਨਾਲ 11,250,10 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਪਾਵਰਗ੍ਰਿਡ ਦੇ ਸ਼ੇਅਰ 'ਚ 1.00 ਫੀਸਦੀ, ਬਜਾਜ ਫਾਈਨੈਂਸ 'ਚ 0.71 ਫੀਸਦੀ, ਐੱਚ.ਸੀ.ਐੱਲ. ਟੈੱਕ 'ਚ 0.66 ਫੀਸਦੀ ਇੰਡਸਇੰਡ ਬੈਂਕ 'ਚ 0.58 ਫੀਸਦੀ ਅਤੇ ਐੱਨ.ਟੀ.ਪੀ.ਸੀ. 'ਚ 0.55 ਫੀਸਦੀ ਦੀ ਤੇਜ਼ੀ ਦੇਖੀ ਗਈ। ਜਦੋਂਕਿ ਟਾਟਾ ਮੋਟਰਜ਼ ਦੇ ਸ਼ੇਅਰ 'ਚ 16.35 ਫੀਸਦੀ, ਟਾਟਾ ਮੋਟਰਜ਼ ਡੀ.ਵੀ.ਆਰ. 'ਚ 15.94 ਫੀਸਦੀ, ਵੇਦਾਂਤਾ ਲਿਮਟਿਡ 'ਚ 1.25 ਫੀਸਦੀ, ਭਾਰਤੀ ਏਅਰਟੈੱਲ 'ਚ 1.08 ਫੀਸਦੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ 'ਚ 1.02 ਫੀਸਦੀ ਦੀ ਗਿਰਾਵਟ ਦੇਖੀ ਗਈ। 
ਐੱਨ.ਐੱਸ.ਈ. 'ਤੇ ਟਾਈਟਨ ਦੇ ਸ਼ੇਅਰ 'ਚ 1.34 ਫੀਸਦੀ, ਗ੍ਰਾਸਿਸ 'ਚ 1.11 ਫੀਸਦੀ, ਪਾਵਰਗ੍ਰਿਡ 'ਚ 1.03 ਫੀਸਦੀ, ਇੰਡੀਆ ਬੁੱਲ ਹਾਊਜਿੰਗ ਫਾਈਨੈੱਸ 'ਚ 0.90 ਫੀਸਦੀ ਅਤੇ ਬਜਾਜ ਫਾਈਨੈੱਸ 'ਚ 0.65 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਉੱਧਰ ਟਾਟਾ ਮੋਟਰਜ਼ 'ਚ 15.89 ਫੀਸਦੀ, ਜੀ ਲਿਮਟਿਡ 'ਚ 2.14 ਫੀਸਦੀ ਵੇਦਾਂਤਾ ਲਿਮਟਿਡ 'ਚ 1.53 ਫੀਸਦੀ, ਆਇਸ਼ਰ ਮੋਟਰਜ਼ 'ਚ 1.11 ਫੀਸਦੀ ਅਤੇ ਸਨ ਫਾਰਮਾ 1.09 ਫੀਸਦੀ ਦੀ ਗਿਰਾਵਟ ਦੇਖੀ ਗਈ।

Aarti dhillon

This news is Content Editor Aarti dhillon