ਸ਼ੇਅਰ ਬਾਜ਼ਾਰ ਸਪਾਟ, ਸੈਂਸੈਕਸ 6 ਅੰਕ ਚੜ੍ਹਿਆ ਅਤੇ ਨਿਫਟੀ 10521 'ਤੇ ਖੁੱਲ੍ਹਿਆ

05/23/2018 10:50:27 AM

ਨਵੀਂ ਦਿੱਲੀ — ਏਸ਼ੀਆਈ ਅਤੇ ਅਮਰੀਕੀ ਬਾਜਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸਪਾਟ ਸ਼ੁਰੂਆਤ ਹੋਈ। ਕਾਰੋਬਾਰ ਦੀ ਸ਼ੁਰੂਆਤ ਵਿਚ ਸੈਂਸੈਕਸ 5.39 ਅੰਕ ਯਾਨੀ 0.02 ਫੀਸਦੀ ਵਧ ਕੇ 34,656.63 'ਤੇ ਅਤੇ ਨਿਫਟੀ 15.60 ਅੰਕ ਯਾਨੀ 0.15 ਫੀਸਦੀ ਡਿੱਗ ਕੇ 10,521 'ਤੇ ਖੁੱਲਿਆ।
ਮਿਡ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.03 ਫੀਸਦੀ ਵਧਿਆ ਅਤੇ ਨਿਫਟੀ ਦਾ ਮਿਡਕੈਪ 100 ਇੰਡੈਕਸ 0.12 ਫੀਸਦੀ ਡਿੱਗਿਆ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.03 ਫੀਸਦੀ ਵਧਿਆ ਹੈ।
ਬੈਂਕ ਨਿਫਟੀ ਵਿਚ ਗਿਰਾਵਟ
ਬੈਂਕ,ਆਟੋ ਅਤੇ ਮੈਟਲ ਸ਼ੇਅਰਾਂ ਵਿਚ ਗਿਰਵਾਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫਟੀ ਇੰਡੈਕਸ 7 ਅੰਕ ਡਿੱਗ ਕੇ 25770 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 1.25 ਫੀਸਦੀ, ਆਟੋ 'ਚ 0.28 ਫੀਸਦੀ ਦੀ ਗਿਰਵਾਟ ਦਰਜ ਕੀਤੀ ਗਈ ਹੈ।

ਅੰਤਰਰਾਸ਼ਟਰੀ ਬਾਜ਼ਾਰਾਂ ਦਾ ਹਾਲ
ਮੰਗਲਵਾਰ ਨੂੰ ਡਾਓ ਜੋਂਸ 179 ਅੰਕ ਯਾਨੀ 0.75 ਫੀਸਦੀ ਤੱਕ ਡਿੱਗ ਕੇ 24,834.4 ਦੇ ਪੱਧਰ 'ਤੇ, ਨੈਸਡੈਕ 15.6 ਅੰਕ ਯਾਨੀ 0.25 ਫੀਸਦੀ ਦੀ ਕਮਜ਼ੋਰੀ ਨਾਲ 7,378.5 ਦੇ ਪੱਧਰ 'ਤੇ, ਐੱਸ.ਐਂਡ.ਪੀ. 500 ਇੰਡੈਕਸ 8.6 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ ਨਾਲ 2,724.5 ਦੇ ਪੱਧਰ 'ਤੇ ਬੰਦ ਹੋਇਆ। ਏਸ਼ੀਆਈ ਬਾਜ਼ਾਰਾਂ ਵਿਚ ਕਮਜ਼ੋਰੀ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕਕੇਈ 248 ਅੰਕ ਯਾਨੀ 1.1 ਫੀਸਦੀ ਦੀ ਗਿਰਾਵਟ ਨਾਲ 22,712 ਦੇ ਪੱਧਰ 'ਤੇ , ਹੈਂਗ ਸੇਂਗ 208 ਅੰਕ ਯਾਨੀ 0.7 ਫੀਸਦੀ ਡਿੱਗ ਕੇ 31,026 ਦੇ ਪੱਧਰ 'ਤੇ ਐੱਸ.ਜੀ.ਐਕਸ ਨਿਫਟੀ 13.5 ਅੰਕ ਯਾਨੀ 0.15 ਫੀਸਦੀ ਦੀ ਕਮਜ਼ੋਰੀ ਨਾਲ 10,536 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਸਿਪਲਾ, ਐੱਸ.ਬੀ.ਆਈ., ਸਨ ਫਾਰਮਾ, ਐੱਚ.ਸੀ.ਐੱਲ. ਟੇਕ, ਟਾਟਾ ਮੋਟਰਸ, ਯੈੱਸ ਬੈਂਕ, ਟੀ.ਸੀ.ਐੱਸ.
ਟਾਪ ਲੂਜ਼ਰਜ਼
ਵੇਦਾਂਤਾ, ਡਾ. ਰੈੱਡੀਜ਼ ਲੈਬ, ਟਾਟਾ ਸਟੀਲ, ਹਿੰਡਾਲਕੋ, ਬੀ.ਪੀ.ਸੀ.ਐੱਲ., ਹੀਰੋ ਮੋਟੋਕਾਰਪ, ਮਾਰੂਤੀ ਸੁਜ਼ੂਕੀ