ਸੈਂਸੈਕਸ ''ਚ 376 ਅੰਕ ਦਾ ਉਛਾਲ, ਨਿਫਟੀ 100 ਅੰਕ ਦੀ ਬੜ੍ਹਤ ''ਚ ਬੰਦ

06/16/2020 5:25:19 PM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਸਕਾਰਾਤਮਕ ਰੁਖ਼ ਤੇ ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਤੇ ਇਨਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਦੇ ਦਮ 'ਤੇ ਮੰਗਲਵਾਰ ਨੂੰ ਸੈਂਸੈਕਸ ਤੇ ਨਿਫਟੀ ਬੜ੍ਹਤ 'ਚ ਬੰਦ ਹੋਏ ਹਨ।

ਭਾਰਤ-ਚੀਨ ਸਰੱਹਦ 'ਤੇ ਤਣਾਅ ਵਧਣ ਦੀਆਂ ਖਬਰਾਂ ਨਾਲ ਦੁਪਹਿਰ ਦੇ ਕਾਰੋਬਾਰ ਦੌਰਾਨ ਬਾਜ਼ਾਰ ਇਕ ਸਮੇਂ ਲਾਲ ਨਿਸ਼ਾਨ 'ਤੇ ਉਤਰ ਆਇਆ। ਹਾਲਾਂਕਿ, ਇਹ ਕੁਝ ਹੀ ਸਮੇਂ 'ਚ ਨੁਕਸਾਨ ਦੀ ਭਰਪਾਈ ਕਰਨ 'ਚ ਸਫਲ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਸੈਂਸੈਕਸ 376.24 ਅੰਕ ਯਾਨੀ 1.13 ਫੀਸਦੀ ਦੀ ਬੜ੍ਹਤ ਨਾਲ 33,605.22 ਦੇ ਪੱਧਰ 'ਤੇ, ਜਦੋਂ ਕਿ ਨਿਫਟੀ 100.30 ਅੰਕ ਯਾਨੀ 1.02 ਫੀਸਦੀ ਵੱਧ ਕੇ 9,914 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ 'ਚ ਸਭ ਤੋਂ ਵੱਧ 4 ਫੀਸਦੀ ਦੀ ਮਜਬੂਤੀ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ 'ਚ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਇਨਫੋਸਿਸ, ਕੋਟਕ ਬੈਂਕ ਤੇ ਹੀਰੋ ਮੋਟੋਕਾਰਪ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉੱਥੇ ਹੀ, ਦੂਜੇ ਪਾਸੇ ਇੰਡਸਇੰਡ ਬੈਂਕ, ਟੈੱਕ ਮਹਿੰਦਰਾ, ਐਕਸਿਸ ਬੈਂਕ ਤੇ ਆਈ. ਸੀ. ਟੀ. ਦੇ ਸ਼ੇਅਰਾਂ 'ਚ ਗਿਰਾਵਟ ਆਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਅਮਰੀਕੀ ਕੇਂਦਰੀ ਬੈਂਕ ਨੇ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਪ੍ਰਭਾਵਿਤ ਕੰਪਨੀਆਂ ਦੀ ਮਦਦ ਲਈ ਇਕ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਨਾਲ ਗਲੋਬਲ ਬਾਜ਼ਾਰਾਂ ਦਾ ਰੁਖ਼ ਸਕਾਰਾਤਮਕ ਹੋਇਆ, ਜਿਸ ਨਾਲ ਇੱਥੇ ਵੀ ਧਾਰਣਾ ਮਜਬੂਤ ਹੋਈ। ਫੈਡਰਲ ਰਿਜ਼ਰਵ ਨੇ 750 ਅਰਬ ਡਾਲਰ ਦੇ ਕਾਰਪੋਰੇਟ ਬਾਂਡ ਖਰੀਦਣ ਦਾ ਐਲਾਨ ਕੀਤਾ ਹੈ।

Sanjeev

This news is Content Editor Sanjeev