ਬਾਜ਼ਾਰ ਧੜੰਮ : ਸੈਂਸੈਕਸ 'ਚ ਜ਼ੋਰਦਾਰ ਗਿਰਾਵਟ, ਨਿਫਟੀ ਵੀ ਲੱਗਾ ਥੱਲ੍ਹੇ

03/09/2020 10:43:11 AM

ਮੁੰਬਈ— ਸਾਊਦੀ ਦੇ ਤੇਲ ਬਾਜ਼ਾਰ 'ਚ ਪ੍ਰਾਈਸ ਵਾਰ ਨਾਲ ਗਲੋਬਲ ਬਾਜ਼ਾਰਾਂ 'ਚ ਖਲਬਲੀ ਮਚ ਗਈ ਹੈ। ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਵੀ ਭਾਰੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 1448.76 ਅੰਕ ਦੀ ਜ਼ੋਰਦਾਰ ਗਿਰਾਵਟ ਨਾਲ 36,127.86 ਦੇ ਪੱਧਰ 'ਤੇ ਜਾ ਡਿੱਗਾ ਹੈ। ਸੈਂਸੈਕਸ 'ਚ ਇਹ ਨੋਟਬੰਦੀ ਤੋਂ ਬਾਅਦ ਦੇ ਦਿਨ 9 ਨਵੰਬਰ 2018 ਦੀ ਸਭ ਤੋਂ ਵੱਡੀ ਗਿਰਾਵਟ ਹੈ। ਬਾਜ਼ਾਰ 'ਚ ਹਰ ਪਾਸਿਓਂ ਵਿਕਵਾਲੀ ਦਿਸ ਰਹੀ ਹੈ।

 

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 406.90 ਅੰਕ ਦੀ ਵੱਡੀ ਗਿਰਾਵਟ ਨਾਲ 10,582.55 'ਤੇ ਹੈ। ਨਿਫਟੀ ਦਸੰਬਰ 2018 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਕਾਰਬੋਰ ਦੇ ਸ਼ੁਰੂ 'ਚ ਹੀ ਸੈਂਸੈਕਸ 3.86 ਫੀਸਦੀ ਤੇ ਨਿਫਟੀ 3.70 ਫੀਸਦੀ ਥੱਲ੍ਹੇ ਸੀ।

ਇਸ ਤੋਂ ਇਲਾਵਾ ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 347 ਅੰਕ ਦੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 866 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 74.03 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 73.97 'ਤੇ ਬੰਦ ਹੋਇਆ ਸੀ। ਨਿਫਟੀ 'ਚ ਓ. ਐੱਨ. ਜੀ. ਸੀ.,ਵੇਦਾਂਤਾ, ਰਿਲਾਇੰਸ, ਇੰਡਸਇੰਡ ਦੇ ਸ਼ੇਅਰਾਂ 'ਚ ਗਿਰਾਵਟ, ਜਦੋਂ ਕਿ ਇਸ ਦੌਰਾਨ ਯੈੱਸ ਬੈਂਕ, ਬੀ. ਪੀ. ਸੀ. ਐੱਲ., ਆਈ. ਓ. ਸੀ. ਦੇ ਸ਼ੇਅਰਾਂ 'ਚ ਮਜਬੂਤੀ ਦੇਖਣ ਨੂੰ ਮਿਲੀ।

 

ਕਿਉਂ ਡਿੱਗੇ ਗਲੋਬਲ ਬਾਜ਼ਾਰ-
ਤੇਲ ਬਾਜ਼ਾਰ 'ਚ ਸਾਊਦੀ ਵੱਲੋਂ ਪ੍ਰਾਈਸ ਵਾਰ ਸ਼ੁਰੂ ਹੋਣ ਨਾਲ ਬ੍ਰੈਂਟ ਕੱਚੇ ਤੇਲ ਦੀ ਕੀਮਤ 32 ਡਾਲਰ ਪ੍ਰਤੀ ਬੈਰਲ 'ਤੇ ਚਲੀ ਗਈ ਹੈ। ਓਪੇਕ ਦੇ ਮੋਹਰੀ ਸਾਊਦੀ ਅਤੇ ਗੈਰ ਓਪੇਕ ਸੰਗਠਨ ਦੀ ਪ੍ਰਧਾਨਗੀ ਕਰਨ ਵਾਲੇ ਰੂਸ 'ਚ ਤੇਲ ਉਤਪਾਦਨ 'ਚ ਕਟੌਤੀ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਸਾਊਦੀ ਨੇ ਰੂਸ ਨੂੰ ਸਬਕ ਸਿਖਾਉਣ ਲਈ ਤੇਲ ਬਾਜ਼ਾਰ 'ਚ ਹੜਕੰਪ ਮਚਾ ਦਿੱਤਾ ਹੈ। ਸਾਊਦੀ ਨੇ ਇਹ ਕਦਮ ਉਸ ਵਕਤ ਚੁੱਕਿਆ ਹੈ ਜਦੋਂ ਕੋਰੋਨਾਵਾਇਰਸ ਕਾਰਨ ਪਹਿਲਾਂ ਹੀ ਗਲੋਬਲ ਇਕਨੋਮੀ 'ਤੇ ਖਤਰਾ ਮੰਡਰਾ ਰਿਹਾ ਹੈ। ਇਸ ਕਦਮ ਨੇ ਨਿਵੇਸ਼ਕਾਂ 'ਚ ਉਲਝਣ ਹੋਰ ਵਧਾ ਦਿੱਤੀ ਹੈ, ਜਿਸ ਕਾਰਨ ਬਾਜ਼ਾਰਾਂ 'ਚ ਖਲਬਲੀ ਮਚ ਗਈ ਹੈ।

ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 70 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 264.50 ਅੰਕ ਯਾਨੀ 2.43 ਫੀਸਦੀ ਡਿੱਗ ਕੇ 12,010 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 1213 ਅੰਕ ਯਾਨੀ 5.85 ਫੀਸਦੀ ਦੀ ਗਿਰਾਵਟ ਨਾਲ 19535.99 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 922 ਅੰਕ ਯਾਨੀ 3.53 ਫੀਸਦੀ ਦੀ ਕਮਜ਼ੋਰੀ ਨਾਲ 25223.73 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 4.28 ਫੀਸਦੀ ਡਿੱਗਾ।

ਇਹ ਵੀ ਪੜ੍ਹੋ ►ਸੈਂਸੈਕਸ 'ਚ 1450 ਅੰਕ ਦੀ ਜ਼ੋਰਦਾਰ ਗਿਰਾਵਟ, ਕਿਉਂ ਹਿੱਲਿਆ ਬਾਜ਼ਾਰ  ►ਹੁਣ ਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’, ਜਾਣੋ ਕੀ ਹੈ ਮਾਜਰਾਬਾਜ਼ਾਰ ਵਿਚ ਤੂਫਾਨ, ਤੇਲ ਦਾ ਰੇਟ 30 ਫੀਸਦੀ ਡਿੱਗਾ, ਸਫਰ ਹੋਵੇਗਾ ਸਸਤਾ ►ਇਟਲੀ ਨੇ ਵਿਆਹਾਂ ਤੇ ਸਸਕਾਰ 'ਤੇ ਲਾਈ ਰੋਕ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ