ਸੈਂਸੈਕਸ ''ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 12,000 ਤੋਂ ਪਾਰ ਖੁੱਲ੍ਹਾ

12/05/2019 9:17:42 AM

ਮੁੰਬਈ— ਭਾਰਤੀ ਰਿਜ਼ਰਵ ਬੈਂਕ ਦੀ ਨੀਤੀਗਤ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਬਾਜ਼ਾਰ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਸੈਂਸੈਕਸ ਦੀ ਸ਼ੁਰੂਆਤ 104.59 ਅੰਕ ਦੀ ਬੜ੍ਹਤ ਨਾਲ 40,954.88 ਦੇ ਪੱਧਰ 'ਤੇ ਹੋਈ ਹੈ। ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਿਕਾਸ ਦਰ 4.5 ਫੀਸਦੀ ਰਹਿਣ ਮਗਰੋਂ ਨਿਵੇਸ਼ਕਾਂ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਰਿਜ਼ਰਵ ਬੈਂਕ ਦੀ ਜਾਰੀ ਹੋਣ ਵਾਲੀ ਕਰੰਸੀ ਨੀਤੀ 'ਚ ਭਵਿੱਖ ਨੂੰ ਲੈ ਕੇ ਕੀ ਸੰਕੇਤ ਮਿਲਦੇ ਹਨ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 29.25 ਅੰਕ ਦੀ ਮਜਬੂਤੀ ਨਾਲ 12,072 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 35 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 100 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਡਾਲਰ ਦੇ ਮੁਕਾਬਲੇ ਰੁਪਿਆ 71.48 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 71.53 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਬੜ੍ਹਤ 'ਚ ਬੰਦ ਹੋਏ ਹਨ। ਡਾਓ ਜੋਂਸ 146.97 ਅੰਕ ਯਾਨੀ 0.53 ਫੀਸਦੀ ਵੱਧ ਕੇ 27,649.78 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਐੱਸ. ਜੀ. ਐਕਸ. ਨਿਫਟੀ 24 ਅੰਕ ਯਾਨੀ 0.19 ਫੀਸਦੀ ਡਿੱਗ ਕੇ 12,071'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 'ਚ ਵੀ 0.017 ਫੀਸਦੀ ਦੀ ਸੁਸਤੀ ਦੇਖਣ ਨੂੰ ਮਿਲੀ।
ਉੱਥੇ ਹੀ, ਸ਼ੰਘਾਈ ਕੰਪੋਜ਼ਿਟ 'ਚ 19.27 ਅੰਕ ਯਾਨੀ 0.67 ਫੀਸਦੀ ਦੀ ਮਜਬੂਤੀ ਦਰਜ ਕੀਤੀ ਗਈ। ਜਪਾਨ ਦਾ ਬਾਜ਼ਾਰ ਨਿੱਕੇਈ 151 ਅੰਕ ਯਾਨੀ 0.65 ਫੀਸਦੀ ਦੀ ਤੇਜ਼ੀ ਨਾਲ 23,286 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 172 ਅੰਕ ਯਾਨੀ 0.66 ਫੀਸਦੀ ਦੇ ਵਾਧੇ ਨਾਲ 26,234 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 17 ਅੰਕ ਯਾਨੀ 0.54 ਫੀਸਦੀ ਦੀ ਬੜ੍ਹਤ ਨਾਲ 3,176 'ਤੇ ਕਾਰੋਬਾਰ ਕਰ ਰਿਹਾ ਸੀ।