ਸੈਂਸੈਕਸ 'ਚ 100 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 12,000 ਤੋਂ ਪਾਰ ਖੁੱਲ੍ਹਾ

12/02/2019 9:17:43 AM

ਮੁੰਬਈ—  ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਸੈਂਸੈਕਸ ਦੀ ਸ਼ੁਰੂਆਤ 140.81 ਅੰਕ ਦੀ ਮਜਬੂਤੀ ਨਾਲ 40,934.62 ਦੇ ਪੱਧਰ 'ਤੇ ਹੋਈ ਹੈ। ਵੋਡਾ-ਆਈਡੀਆ, ਭਾਰਤੀ ਏਅਰਟੈੱਲ ਤੇ ਜਿਓ ਵੱਲੋਂ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਗਏ ਹਨ, ਜਿਸ ਨਾਲ ਦੂਰਸੰਚਾਰ ਫਰਮਾਂ ਨੂੰ ਵਿੱਤੀ ਮੋਰਚੇ 'ਤੇ ਰਾਹਤ ਮਿਲਣ ਦੀ ਸੰਭਾਵਨਾ ਹੈ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 30.30 ਅੰਕ ਦੀ ਬੜ੍ਹਤ ਨਾਲ 12,086.35 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 10 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 40 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.78 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 71.74 'ਤੇ ਬੰਦ ਹੋਇਆ ਸੀ। ਇਸ ਹਫਤੇ ਵਾਹਨਾਂ ਦੀ ਵਿਕਰੀ ਦੇ ਡਾਟਾ ਤੋਂ ਇਲਾਵਾ ਬਾਜ਼ਾਰ ਦੀ ਨਜ਼ਰ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਮੁੱਖ ਪਾਲਿਸੀ ਦਰਾਂ ਨੂੰ ਲੈ ਕੇ ਹੋਣ ਵਾਲੀ ਮੀਟਿੰਗ 'ਤੇ ਵੀ ਹੋਵੇਗੀ।

 

ਗਲੋਬਲ ਬਾਜ਼ਾਰ-
ਸ਼ੰਘਾਈ ਕੰਪੋਜ਼ਿਟ 'ਚ 0.5 ਫੀਸਦੀ ਦੀ ਤੇਜ਼ੀ ਨਾਲ ਚੀਨੀ ਸਟਾਕ 'ਚ ਮਜਬੂਤੀ ਦਰਜ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਐੱਸ. ਜੀ. ਐਕਸ. ਨਿਫਟੀ 17 ਅੰਕ ਯਾਨੀ 0.14 ਫੀਸਦੀ ਡਿੱਗ ਕੇ 12,084 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 225 ਅੰਕ ਯਾਨੀ 0.97 ਫੀਸਦੀ ਦੀ ਮਜਬੂਤੀ ਨਾਲ 23,516 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 100 ਅੰਕ ਯਾਨੀ 0.37 ਫੀਸਦੀ ਦੀ ਮਜਬੂਤੀ ਨਾਲ 26,442.75 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 4.59 ਅੰਕ ਯਾਨੀ 0.22 ਫੀਸਦੀ ਦੀ ਬੜ੍ਹਤ ਨਾਲ 2,094 ਦੇ ਪੱਧਰ 'ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 4 ਅੰਕ ਯਾਨੀ 0.12 ਫੀਸਦੀ ਦੀ ਹਲਕੀ ਮਜਬੂਤੀ ਨਾਲ 3,197 'ਤੇ ਕਾਰੋਬਾਰ ਕਰ ਰਿਹਾ ਸੀ।