ਸੈਂਸੈਕਸ 39,200 ਤੋਂ ਥੱਲ੍ਹੇ ਡਿੱਗਾ, ਨਿਫਟੀ 11,666 ''ਤੇ ਖੁੱਲ੍ਹਾ

07/18/2019 9:18:55 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਨਾਲ ਵੀਰਵਾਰ ਨੂੰ ਭਾਰਤੀ ਬਾਜ਼ਾਰ ਹਲਕੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 67.16 ਅੰਕ ਦੀ ਕਮਜ਼ੋਰੀ ਨਾਲ 39,148.48 'ਤੇ ਖੁੱਲ੍ਹਾ ਹੈ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ 50 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਨਿਫਟੀ ਦੀ ਸ਼ੁਰੂਆਤ 21.15 ਅੰਕ ਦੀ ਗਿਰਾਵਟ ਨਾਲ 11,666.35 ਦੇ ਪੱਧਰ 'ਤੇ ਹੋਈ ਹੈ।

ਉੱਥੇ ਹੀ, ਬੀ. ਐੱਸ. ਈ. ਮਿਡ ਕੈਪ 'ਚ ਕਾਰੋਬਾਰ ਦੇ ਸ਼ੁਰੂ 'ਚ 10 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 36 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 68.76 ਦੇ ਪੱਧਰ 'ਤੇ ਖੁੱਲ੍ਹਾ, ਬੀਤੇ ਕਾਰੋਬਾਰੀ ਦਿਨ ਇਹ 68.81 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ
ਬੁੱਧਵਾਰ ਅਮਰੀਕੀ ਬਾਜ਼ਾਰ ਗਿਰਾਵਟ ਬੰਦ ਹੋਣ ਮਗਰੋਂ ਅੱਜ ਸਵੇਰੇ ਕਾਰੋਬਾਰ ਦੌਰਾਨ ਸ਼ੰਘਾਈ ਕੰਪੋਜਿਟ 'ਚ 0.54 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ 2,915 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਇਸ ਦੌਰਾਨ ਐੱਸ. ਜੀ. ਐਕਸ. ਨਿਫਟੀ ਵੀ 17.5 ਅੰਕ ਯਾਨੀ 0.15 ਫੀਸਦੀ ਦੀ ਕਮਜ਼ੋਰੀ ਨਾਲ 11,656 'ਤੇ ਕਾਰੋਬਾਰ ਕਰ ਰਿਹਾ ਸੀ।
ਜਪਾਨ ਦਾ ਨਿੱਕੇਈ 343 ਅੰਕ ਯਾਨੀ 1.6 ਫੀਸਦੀ ਦੀ ਗਿਰਾਵਟ ਨਾਲ 21,126 ਦੇ ਪੱਧਰ 'ਤੇ ਸੀ। ਹਾਂਗਕਾਂਗ ਦਾ ਹੈਂਗ ਸੈਂਗ 121 ਅੰਕ ਯਾਨੀ 0.4 ਫੀਸਦੀ ਡਿੱਗ ਕੇ 28,471 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.53 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ, ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 5.08 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ ਦਰਜ ਹੋਈ ਤੇ ਇਹ 3,359 'ਤੇ ਕਾਰੋਬਾਰ ਕਰ ਰਿਹਾ ਸੀ।