ਸੈਂਸੈਕਸ ''ਚ 112 ਅੰਕ ਦਾ ਉਛਾਲ, ਨਿਫਟੀ ''ਚ 24 ਅੰਕ ਦੀ ਬੜ੍ਹਤ

04/24/2019 9:18:37 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਤੇਜ਼ੀ 'ਚ ਖੁੱਲ੍ਹੇ ਹਨ। ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 31 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 107.75 ਅੰਕ ਚੜ੍ਹ ਕੇ 38,672.63 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸੈਂਸੈਕਸ 80.30 ਅੰਕ ਦੀ ਗਿਰਾਵਟ 'ਚ 38,564.88 'ਤੇ ਬੰਦ ਹੋਇਆ ਸੀ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 23.60 ਅੰਕ ਯਾਨੀ 0.20 ਫੀਸਦੀ ਦੀ ਹਲਕੀ ਤੇਜ਼ੀ ਦਰਜ ਕਰਦੇ ਹੋਏ 11,599.55 'ਤੇ ਖੁੱਲ੍ਹਾ ਹੈ। 
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 41 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 85 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.81 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.62 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਕੱਚਾ ਤੇਲ 74.13 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 18 ਅੰਕ ਡਿੱਗਾ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 5 ਅੰਕ ਦੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 10 ਅੰਕ ਦੀ ਮਜਬੂਤੀ ਨਾਲ 11,604 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ 164 ਅੰਕ ਡਿੱਗਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 1 ਫੀਸਦੀ ਦੀ ਗਿਰਾਵਟ 'ਚ 2,198.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਅਮਰੀਕੀ ਬਾਜ਼ਾਰ ਮੰਗਲਵਾਰ ਤੇਜ਼ੀ 'ਚ ਰਹੇ ਸਨ। ਡਾਓ ਜੋਂਸ ਨੇ 145 ਅੰਕ ਯਾਨੀ 0.6 ਫੀਸਦੀ ਦੀ ਮਜਬੂਤੀ ਦਰਜ ਕੀਤੀ। ਐੱਸ. ਐਂਡ ਪੀ.-500 ਇੰਡੈਕਸ 0.9 ਫੀਸਦੀ ਅਤੇ ਨੈਸਡੈਕ ਕੰਪੋਜ਼ਿਟ 1.3 ਫੀਸਦੀ ਦੀ ਮਜਬੂਤੀ 'ਚ ਰਿਕਾਰਡ ਪੱਧਰ 'ਤੇ ਬੰਦ ਹੋਏ।