ਬਾਜ਼ਾਰ ਸੁਸਤ : ਸੈਂਸੈਕਸ 157 ਅੰਕ ਡਿੱਗਾ, ਨਿਫਟੀ 10,900 ਦੇ ਹੇਠਾਂ

02/11/2019 9:37:15 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 156.65 ਅੰਕ ਯਾਨੀ 0.43 ਫੀਸਦੀ ਕਮਜ਼ੋਰ ਹੋ ਕੇ 36389.83 'ਤੇ ਕਾਰੋਬਾਰ ਕਰਦਾ ਦਿਸਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 59.75 ਅੰਕ ਯਾਨੀ 0.55 ਫੀਸਦੀ ਦੀ ਗਿਰਾਵਟ ਨਾਲ 10883.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 140 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 90 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.26 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਬੀਤੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.31 ਦੇ ਪੱਧਰ 'ਤੇ ਬੰਦ ਹੋਇਆ ਸੀ।
 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ ਕਮਜ਼ੋਰ-
ਏਸ਼ੀਆਈ ਬਜ਼ਾਰਾਂ ਅੱਜ ਮਿਲੇ-ਜੁਲੇ ਸੰਕੇਤ ਮਿਲੇ ਹਨ। ਐੱਸ. ਜੀ. ਐਕਸ. ਨਿਫਟੀ ਕਰੀਬ 15 ਅੰਕ ਹੇਠਾਂ ਕਾਰੋਬਾਰ ਕਰ ਰਿਹਾ ਹੈ।ਵਪਾਰ ਚਿੰਤਾ ਅਤੇ ਗਲੋਬਲ ਮੰਦੀ ਦੇ ਅੰਦਾਜ਼ਿਆਂ ਨਾਲ ਸ਼ੁੱਕਰਵਾਰ ਨੂੰ ਅਮਰੀਕੀ ਬਜ਼ਾਰ ਵੀ ਮਿਲੇ-ਜੁਲੇ ਬੰਦ ਹੋਏ ਸਨ।ਕੱਚੇ ਤੇਲ 'ਚ ਅੱਜ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ।ਬ੍ਰੈਂਟ 62 ਡਾਲਰ ਪ੍ਰਤੀ ਬੈਰਲ 'ਤੇ ਨਜ਼ਰ ਆ ਰਿਹਾ ਹੈ।
ਜਾਪਾਨ ਦਾ ਬਜ਼ਾਰ ਨਿੱਕੇਈ ਅੱਜ ਬੰਦ ਹੈ। ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.14 ਫੀਸਦੀ ਦੀ ਕਮਜ਼ੋਰੀ ਨਾਲ 10,931 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਸਟ੍ਰੇਟਸ ਟਾਇਮਜ਼ 'ਚ 0.71 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।ਹੈਂਗ ਸੈਂਗ 50.29 ਅੰਕ ਯਾਨੀ 0.18 ਫੀਸਦੀ ਦੀ ਮਜ਼ਬੂਤੀ ਨਾਲ 27,996 ਦੇ ਪੱਧਰ 'ਤੇ ਨਜ਼ਰ ਆਇਆ ਹੈ।ਤਾਇਵਾਨ ਦਾ ਬਜ਼ਾਰ ਵੀ 0.69 ਫੀਸਦੀ ਵਧ ਕੇ 10,000 ਦੇ ਪੱਧਰ 'ਤੇ ਨਜ਼ਰ ਆਇਆ ਹੈ, ਜਦੋਂ ਕਿ ਕੋਰੀਆਈ ਬਾਜ਼ਾਰ ਕੋਪਸੀ 'ਚ 0.15 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।ਸ਼ੰਘਾਈ ਕੰਪੋਜ਼ਿਟ 0.15 ਫੀਸਦੀ ਦੀ ਤੇਜ਼ੀ 'ਚ ਕਾਰੋਬਾਰ ਕਰ ਰਿਹਾ ਸੀ।