ਸੈਂਸੈਕਸ 300 ਅੰਕ ਵਧਿਆ, ਨਿਫਟੀ ਨੇ 8,950 ਦਾ ਪੱਧਰ ਛੂਹਿਆ

05/20/2020 10:49:10 AM

ਮੁੰਬਈ (ਭਾਸ਼ਾ) : ਪ੍ਰਮੁੱਖ ਸ਼ੇਅਰ ਇੰਡੈਕਸ ਸੈਂਸੈਕਸ ਵਿਚ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 300 ਅੰਕਾਂ ਤੋਂ ਜ਼ਿਆਦਾ ਦੀ ਤੇਜੀ ਹੋਈ ਅਤੇ ਇਸ ਦੌਰਾਨ ਮਿਲੇ-ਜੁਲੇ ਸੰਸਾਰਿਕ ਸੰਕੇਤਾਂ ਦੌਰਾਨ ਆਈ.ਟੀ.ਸੀ., ਐੱਚ.ਡੀ.ਐਫ.ਸੀ. ਅਤੇ ਐੱਚ.ਯੂ.ਐੱਲ. ਵਿਚ ਵਾਧਾ ਦੇਖਣ ਨੂੰ ਮਿਲਿਆ। ਸੈਂਸੈਕਸ 30,524.53 ਦੇ ਊਪਰੀ ਪੱਧਰ ਨੂੰ ਛੂਹਣ ਤੋਂ ਬਾਅਦ 217.69 ਅੰਕ ਜਾਂ 0.72 ਫ਼ੀਸਦੀ ਦੀ ਤੇਜੀ ਨਾਲ 30,413.56 'ਤੇ ਕਾਰੋਬਾਰ ਕਰ ਰਿਹਾ ਸੀ।

ਇਸੇ ਤਰ੍ਹਾਂ ਐੱਨ.ਐੱਸ.ਈ. ਨਿਫਟੀ 57.70 ਅੰਕ ਜਾਂ 0.65 ਫ਼ੀਸਦੀ ਵਧਕੇ 8,936.80 'ਤੇ ਪਹੁੰਚ ਗਿਆ। ਸੈਂਸੈਕਸ ਵਿਚ ਸਭ ਤੋਂ ਜ਼ਿਆਦਾ ਤਿੰਨ ਫ਼ੀਸਦੀ ਦਾ ਵਾਧਾ ਆਈ.ਟੀ.ਸੀ. ਵਿਚ ਹੋਇਆ। ਇਸ ਤੋਂ ਇਲਾਵਾ ਐਲ ਐਂਡ ਟੀ, ਟਾਟਾ ਸਟੀਲ, ਐੱਨ.ਟੀ.ਪੀ.ਸੀ., ਐੱਚ.ਯੂ.ਐੱਲ., ਪਾਵਰਗਰਿਡ, ਐੱਚ.ਡੀ.ਐੱਫ.ਸੀ. ਅਤੇ ਅਲਟਰਾਟੇਕ ਸੀਮੈਂਟ ਵੀ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।

ਦੂਜੇ ਪਾਸੇ ਹੀਰੋ ਮੋਟੋਕਾਰਪ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਏਸ਼ੀਅਨ ਪੇਂਟਸ ਅਤੇ ਐੱਸ.ਬੀ.ਆਈ. ਵਿਚ ਗਿਰਾਵਟ ਦੇਖਣ ਨੂੰ ਮਿਲੀ। ਸ਼ੇਅਰ ਬਾਜ਼ਾਰ ਦੇ ਅੰਤਿਮ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਪੂੰਜੀ ਬਾਜ਼ਾਰ ਤੋਂ 1,328.31 ਕਰੋੜ ਰੁਪਏ ਕੱਢੇ। ਵਿਸ਼ਲੇਸ਼ਕਾਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਵਪਾਰੀ ਸਾਵਧਾਨ ਰਵੱਈਆ ਅਪਣਾ ਰਹੇ ਹਨ।

cherry

This news is Content Editor cherry