ਸੈਂਸੈਕਸ ਦੀਆਂ ਟਾਪ 10 ''ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.13 ਲੱਖ ਕਰੋੜ ਵਧਿਆ

12/22/2019 11:53:02 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 'ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ ਸ਼ਾਮਲ ਤੌਰ 'ਤੇ 1.13 ਲੱਖ ਕਰੋੜ ਰੁਪਏ ਵਧ ਗਿਆ। ਸੂਚਨਾ ਤਕਨਾਲੋਜੀ ਖੇਤਰ ਦੀ ਕੰਪਨੀ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ ਇਸ ਦੌਰਾਨ ਹੋਰ ਵਧਿਆ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਇੰਫੋਸਿਸ ਅਤੇ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਵੀ ਵਾਧਾ ਹੋਇਆ। ਪਿਛਲੇ ਹਫਤੇ ਦੇ ਦੌਰਾਨ ਸਿਰਫ ਹਿੰਦੁਸਤਾਨ ਯੂਨੀਲੀਵਰ ਅਤੇ ਆਈ.ਟੀ.ਸੀ. ਦੇ ਬਾਜ਼ਾਰ ਪੂੰਜੀਕਰਨ ਦੇ ਗਿਰਾਵਟ ਆਈ। ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 56,604.72 ਕਰੋੜ ਰੁਪਏ ਵਧ ਕੇ 8,33,986.26 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਦੇ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 18,475.04 ਕਰੋੜ ਰੁਪਏ ਵਧ ਕੇ 7,09,932.25 ਕਰੋੜ ਰੁਪਏ, ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 10,744.95 ਕਰੋੜ ਦੇ ਵਾਧੇ ਦੇ ਨਾਲ 10,13,892.21 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 8,962.42 ਕਰੋੜ ਰੁਪਏ ਵਧ ਕੇ 4,15,667.65 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 8,836.3 ਕਰੋੜ ਰੁਪਏ ਚੜ੍ਹ ਕੇ 3,11,719.03 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ 5,491.87 ਕਰੋੜ ਰੁਪਏ ਦੇ ਵਾਧੇ ਦੇ ਨਾਲ 3,53,043.84 ਕਰੋੜ ਰੁਪਏ, ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 4,596.17 ਕਰੋੜ ਰੁਪਏ ਉਛਲ ਕੇ 3,01,518 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 253.14 ਕੋਰੜ ਰੁਪਏ ਵਧ ਕੇ 3,23,489.31 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਇਤਰ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 12,599.2 ਕਰੋੜ ਰੁਪਏ ਡਿੱਗ ਕੇ 4,21,510.56 ਕਰੋੜ ਰੁਪਏ ਅਤੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 491.58 ਕਰੋੜ ਰੁਪਏ ਘੱਟ ਹੋ ਕੇ 2,96,479.45 ਕਰੋੜ ਰੁਪਏ 'ਤੇ ਆ ਗਿਆ ਹੈ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਰਿਲਾਇੰਸ ਇੰਡਸਟਰੀਜ਼ ਟਾਪ ਦੀ ਕੰਪਨੀ ਬਣੀ ਰਹੀ। ਇਸ ਦੇ ਬਾਅਦ ਲੜੀਵਾਰ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ.ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਕੋਟਕ ਮਹਿੰਦਰਾ ਬੈਂਕ, ਇੰਫੋਸਿਸ, ਭਾਰਤੀ ਸਟੇਟ ਬੈਂਕ ਅਤੇ ਆਈ.ਟੀ.ਸੀ. ਦਾ ਸਥਾਨ ਰਿਹਾ। ਪਿਛਲੇ ਹਫਤੇ ਦੇ ਦੌਰਾਨ ਸੈਂਸੈਕਸ 671.83 ਅੰਕ ਭਾਵ 1.63 ਫੀਸਦੀ ਦੀ ਤੇਜ਼ੀ 'ਚ ਰਿਹਾ।

Aarti dhillon

This news is Content Editor Aarti dhillon